15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੰਪਨੀ ਬਾਗ ਵਿਖੇ ਮੰਗਤੇ ਵਲੋਂ ਸੈਰ ਕਰਨ ਵਾਲਿਆਂ ਦੇ ਗਲ ਪੈਣ ਦਾ ਮਾਮਲਾ

ਅਜੀਤ ਡੈਸਕ 21-06-2025
ਅੰਮਿ੍ਤਸਰ, 20 ਜੂਨ (ਰੇਸ਼ਮ ਸਿੰਘ)-ਕੰਪਨੀ ਬਾਗ ਜਿੱਥੇ ਸਵੇਰੇ ਵੱਡੀ ਤਾਦਾਦ 'ਚ ਲੋਕ ਸਵੇਰ ਦੀ ਸੈਰ ਕਰਦੇ ਹਨ ਹੁਣ ਸੈਰ ਕਰਨ ਵਾਲਿਆਂ ਲਈ ਸੁਰੱਖਿਅਤ ਨਹੀਂ ਰਿਹਾ | ਅੱਜ ਸਵੇਰੇ ਇਕ ਮੰਗਤੇ ਵਲੋਂ ਸੈਰ ਕਰਨ ਵਾਲਿਆਂ ਨਾਲ ਝਗੜਾ ਕੀਤਾ ਗਿਆ ਜਿਸ ਉਪਰੰਤ ਇਸ ਦੀ ਵੀਡੀਓ 'ਚ ਲੋਕਾਂ ਨੇ ਇਲਜ਼ਾਮ ਲਾਇਆ ਕਿ ਇਥੇ ਪੁਲਿਸ ਵਲੋਂ ਸੁਰਖਿਆ ਦੇ ਸਹੀ ਪ੍ਰਬੰਧ ਨਹੀਂ ਹਨ | ਉੱਥੇ ਹੀ ਪੁਲਿਸ ਵਲੋਂ ਸਫਾਈ ਦਿੰਦਿਆਂ ਕਿਹਾ ਕਿ ਝਗੜਾ ਕਰਨ ਵਾਲਾ ਮਾਨਸਿਕ ਪ੍ਰੇਸ਼ਾਨ ਵਿਅਕਤੀ ਸੀ ਅਤੇ ਉਸਦੀ ਦਿਮਾਗੀ ਹਾਲਾਤ ਸਹੀ ਨਹੀਂ ਸੀ | ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਸਿਵਲ ਲਾਈਨ ਨੇ ਦਸਿਆ ਕਿ ਇਸ ਬਾਰੇ ਪਤਾ ਲਗਾ ਸੀ ਕਿ ਕੋਈ ਮੰਗਤਾ ਲੋਕਾਂ ਦੇ ਗਲ ਪੈ ਰਿਹਾ ਹੈ ਅਤੇ ਝਗੜਾ ਕਰ ਰਿਹਾ ਹੈ | ਉਨ੍ਹਾਂ ਦਸਿਆ ਕਿ ਜਦੋਂ ਉਸਨੂੰ ਗਿ੍ਫਤਾਰ ਕੀਤਾ ਗਿਆ ਤਾਂ ਪਤਾ ਲਗਾ ਕਿ ਉਹ ਮਾਨਸਿਕ ਪ੍ਰੇਸ਼ਾਨ ਵਿਅਕਤੀ ਹੈ | ਦੂਜੇ ਪਾਸੇ ਸੁਰਖਿਆ ਦੇ ਨਾਕਸ ਪ੍ਰਬੰਧ ਹੋਣ ਸੰਬੰਧੀ ਉਨ੍ਹਾਂ ਕਿਹਾ ਕਿ ਪੁਲਿਸ ਇਥੇ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ ਅਤੇ ਪੁਲਿਸ ਇਸ ਸੰਬੰਧੀ ਪੂਰੀ ਤਰ੍ਹਾਂ ਚੌਕਸ ਹੈ |
ਪਿਛਲੀ ਖ਼ਬਰ ਬੇਰੋਜ਼ਗਾਰੀ ਦੀ ਮਾਰ ਝਲਦੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਲਈ ਕੀਤਾ ਜਾਵੇਗਾ ਤਿਆਰ ਸ਼ਹੀਦ ਭਗਤ ਸਿੰਘ ਨੌਜਵ... ਅਗਲੀ ਖ਼ਬਰ ਪੁਲਿਸ ਨੇ ਦਿੱਤੀ ਸਫ਼ਾਈ ਕਿਹਾ, ਮਾਨਸਿਕ ਰੋਗੀ ਸੀ ਵਿਅਕਤੀ ਕੰਪਨੀ ਬਾਗ ਵਿਖੇ ਮੰਗਤੇ ਵਲੋਂ ਸੈਰ ਕਰਨ ਵਾਲਿਆਂ ਦੇ ਗਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।