ਅੰਮਿ੍ਤਸਰ, 20 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਅਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਹਲਕੇ ਨਾਲ ਸੰਬੰਧਿਤ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ 1 ਕਰੋੜ 24 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਗਏ | ਇਸ ਮੌਕੇ ਵਿਧਾਇਕ ਰਮਦਾਸ ਨੇ ਦੱਸਿਆ ਕਿ ਹਲਕਾ ਅਟਾਰੀ ਅਧੀਂਨ ਆਉਂਦੇ ਪਿੰਡ ਮੋਦੇ, ਚੱਕਮੁਕੰਦ, ਵਰਪਾਲ ਕਲਾਂ, ਵਰਪਾਲ ਗਿੱਲ, ਪੰਡੋਰੀ ਵੜੈਚ, ਰਾਮ ਨਗਰ ਕਾਲੋਨੀ, ਬਾਸਰਕੇ ਗਿੱਲ, ਕੋਟਲੀ ਨਸੀਰ ਖਾ, ਕੋਟਲੀ ਮੀਏਾ ਖਾ, ਇੱਬਣ ਕਲਾਂ, ਰਾਮਪੁਰਾ, ਘਰਿੰਡਾ ਅਤੇ ਚਾਟੀਵਿੰਡ ਬੋਪਾਰਾਏ ਪਿੰਡਾਂ ਨੂੰ ਵੱਖ-ਵੱਖ ਕੰਮਾਂ ਦੀ ਗ੍ਰਾਂਟ ਦੇ ਸੈਕਸ਼ਨ ਲੈਟਰ ਦਿੱਤੇ ਗਏ ਹਨ | ਉਨ੍ਹਾਂ ਸਰਪੰਚਾਂ ਨੂੰ ਹਦਾਇਤ ਦਿੱਤੀ ਕਿ ਹਰ ਪਿੰਡ ਦਾ ਵਿਕਾਸ ਬਿਨਾਂ ਪੱਖਪਾਤ ਦੇ ਮਿਆਰੀ ਪੱਧਰ ਦਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਦੇਸ਼ ਆਪਣੇ ਸੂਬੇ ਨੂੰ ਰੰਗਲਾ ਬਣਾਉਣਾ ਹੈ ਜਿੱਥੇ ਹਰ ਸੁਵਿਧਾ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਵਚਨਬੱਧ ਹਨ | ਇਸ ਮੌਕੇ ਬੀ. ਡੀ. ਪੀ. ਓ. ਅਟਾਰੀ ਬਿਕਰਮਜੀਤ ਸਿੰਘ, ਸਰਪੰਚ ਸਰਦੂਲ ਸਿੰਘ ਵਰਪਾਲ ਕਲਾਂ, ਸਰਪੰਚ ਸੰਦੀਪ ਸਿੰਘ, ਕੁਲਦੀਪ ਸਿੰਘ, ਰਣਬੀਰ ਸਿੰਘ, ਗੁਰਿੰਦਰ ਸਿੰਘ ਵਰਪਾਲ, ਰਸ਼ਪਾਲ ਸਿੰਘ ਲਾਡੀ, ਬਲਬੀਰ ਸਿੰਘ, ਸਕੱਤਰ ਸਿੰਘ, ਸਤਨਾਮ ਸਿੰਘ, ਰਣਦੀਪ ਸਿੰਘ, ਭੁਪਿੰਦਰ ਸਿੰਘ ਮੋਹਮੀ, ਕੁਲਵਿੰਦਰ ਸਿੰਘ, ਬਲਕਾਰ ਸਿੰਘ, ਗੁਰਚਰਨ ਸਿੰਘ, ਪੀ. ਏ. ਨਿਸ਼ਾਨ ਸਿੰਘ, ਗੁਰਜੀਤ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ ਵਰਪਾਲ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |