ਅੰਮਿ੍ਤਸਰ, 20 ਜੂਨ (ਹਰਮਿੰਦਰ ਸਿੰਘ)-ਭਾਰਤ ਅਤੇ ਕੈਨੇਡਾ ਦਰਮਿਆਨ ਨਵੇ ਪੈਦਾ ਹੋ ਰਹੇ ਸੁਖਾਵੇ ਸਬੰਧਾਂ ਨੂੰ ਲੈ ਕੇ ਵੀਜ਼ਾ ਅਤੇ ਆਈਲਟਸ ਸੈਂਟਰਾਂ ਵਾਲਿਆਂ 'ਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਅਤੇ ਉਨ੍ਹਾਂ 'ਚ ਇਕ ਵਾਰ ਮੁੜ ਵੀਜ਼ਾ ਪ੍ਰਣਾਲੀ ਸਰਲ ਹੋਣ ਦੀ ਉਮੀਦ ਬਣੀ ਹੈ ਅਤੇ ਦੋਵੇ ਸਰਕਾਰਾਂ ਦੇ ਇਸ ਕਦਮ ਨੂੰ ਸ਼ਾਲਾਘਾਯੋਗ ਦੱਸਿਆ ਜਾ ਰਿਹਾ ਹੈ | ਐਸੋਸੀਏਸ਼ਨ ਆਫ਼ ਵੀਜ਼ਾ ਐਂਡ ਆਈਲਟਸ ਸੈਂਟਰ (ਐਵਿਕ) ਵਲੋਂ ਪ੍ਰਧਾਨ ਬਿਕਰਮ ਝਬਾਲ ਕੇ.ਸੀ.ਸੀ. ਇੰਟਰਨੈਸ਼ਨਲ ਅਤੇ ਚੇਅਰਮੈਨ ਸੁਮਿਤ ਸ਼ਰਮਾ ਐਗਜੋਰਾ ਅਕੈਡਮੀ ਨੇ ਕਿਹਾ ਕਿ ਜੀ-7 ਸੰਮੇਲਨ ਦੌਰਾਨ ਭਾਰਤ ਤੇ ਕੈਨੇਡਾ ਵਲੋਂ ਆਪਣੇ ਆਪਣੇ ਹਾਈ ਕਮਿਸ਼ਨਰ ਇਕ ਦੂਸਰੇ ਦੇ ਮੁਲਕ 'ਚ ਮੁੜ ਭੇਜੇ ਜਾਣ ਦੀ ਸਹਿਮਤੀ ਬਣਨ ਦਾ ਕਦਮ ਬਹੁਤ ਹੀ ਸ਼ਾਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਕੈਨੇਡਾ ਵਿਚ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਪਹਿਲਾਂ ਜੋ ਇਕ ਦੂਸਰੇ ਨੂੰ ਮਿਲਣ ਜਾਣ ਲਈ ਆਉਣ ਵਾਲੀ ਸਮੱਸਿਆ ਦੂਰ ਹੋਵੇਗੀ | ਉਨ੍ਹਾਂ ਕਿਹਾ ਕਿ ਕੈਨੇਡਾ 'ਚ ਉਚੇਰੀ ਸਿੱਖਿਆ ਹਾਸਲ ਕਰਕੇ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਵੀ ਕਾਫ਼ੀ ਰਾਹਤ ਮਿਲੇਗੀ |