15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਈ. ਆਈ. ਐੱਮ. ਤੱਕ ਪਹੁੰਚ ਲਈ ਮੈਟਰੋ ਬੱਸ ਸਰਵਿਸ ਦਾ ਰੂਟ ਵਧਾਇਆ ਜਾਵੇਗਾ- ਡੀ. ਸੀ.

ਅਜੀਤ ਡੈਸਕ 21-06-2025
ਅੰਮਿ੍ਤਸਰ, 20 ਜੂਨ (ਰੇਸ਼ਮ ਸਿੰਘ)-ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅੰਮਿ੍ਤਸਰ ਦੀ ਮਾਨਾਂਵਾਲਾ ਸਥਿਤ ਨਵੀਂ ਬਣ ਚੁੱਕੀ ਇਮਾਰਤ ਤੱਕ ਸਟਾਫ਼ ਅਤੇ ਬੱਚਿਆਂ ਦੀ ਪਹੁੰਚ ਆਸਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੰਮਿ੍ਤਸਰ ਮੈਟਰੋ ਬਸ ਸਰਵਿਸ ਦਾ ਰੂਟ ਗੋਲਡਨ ਗੇਟ ਤੋਂ ਅੱਗੇ ਵਧਾਉਣ ਦੀ ਹਦਾਇਤ ਕੀਤੀ ਹੈ | ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਨਿਕਟ ਭਵਿੱਖ ਵਿਚ ਇਸ ਸੰਸਥਾ ਲਈ ਅੰਮਿ੍ਤਸਰ ਤੋਂ ਈ-ਬੱਸਾਂ ਦੀ ਸਹੂਲਤ ਵੀ ਦੇ ਦਿੱਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਪਰਮਜੀਤ ਸਿੰਘ ਨੂੰ ਕਿਹਾ ਕਿ ਜਦ ਤੱਕ ਈ ਬੱਸਾਂ ਦੀ ਸਹੂਲਤ ਨਹੀਂ ਆਉਂਦੀ ਤਦ ਤੱਕ ਇਸ ਸੰਸਥਾ ਲਈ ਆਵਾਜਾਈ ਦੇ ਢੁਕਵੇਂ ਪ੍ਰਬੰਧ ਬਣਾਏ ਜਾਣ | ਆਈ. ਆਈ. ਐੱਮ. ਦੇ ਪ੍ਰਬੰਧਕਾਂ ਨਾਲ ਸੰਸਥਾ ਦੀ ਲੋੜਾਂ ਸੰਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਵੀ ਕਿਹਾ ਕਿ ਉਕਤ ਸੰਸਥਾ ਨੂੰ ਜਾਂਦੇ ਰਸਤੇ ਦੀ ਮੁਰੰਮਤ ਕੀਤੀ ਜਾਵੇ ਤੇ ਇਸ 'ਤੇ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣ | ਉਨ੍ਹਾਂ ਕਿਹਾ ਕਿ ਦੇਸ਼ ਦੀ ਇਹ ਵਿਕਾਰੀ ਸੰਸਥਾ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚੋਂ ਮਹਿਮਾਨ ਵੀ ਇਸ ਸੰਸਥਾ ਵਿਚ ਆਉਂਦੇ ਰਹਿੰਦੇ ਹਨ, ਸੋ ਉਨ੍ਹਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਾਰੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ | ਉਨ੍ਹਾਂ ਇਸ ਰਸਤੇ ਉੱਤੇ ਰੌਸ਼ਨੀ ਲਈ ਸਟਰੀਟ ਲਾਈਟਾਂ ਲਗਾਉਣ ਦੀ ਹਿਦਾਇਤ ਵੀ ਕੀਤੀ | ਉਨ੍ਹਾਂ ਐੱਸ. ਡੀ. ਐੱਮ. ਗੁਰਸਿਮਰਨਜੀਤ ਸਿੰਘ ਨੂੰ ਨੋਡਲ ਅਧਿਕਾਰੀ ਲਗਾਉਂਦਿਆਂ ਕਿਹਾ ਕਿ ਉਹ ਸੰਸਥਾ ਦੀਆਂ ਹਰੇਕ ਤਰ੍ਹਾਂ ਦੀਆਂ ਲੋੜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿੰਮੇਵਾਰ ਨਿਭਾਉਣਗੇ |
ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਗੁਰਸਿਮਰਨ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਕਰਕੇ ਸੰਸਥਾ ਦੀਆਂ ਜਰੂਰਤਾਂ ਲਈ ਕੰਮ ਕਰਨਗੇ | ਇਸ ਮੌਕੇ, ਡੀ. ਡੀ. ਪੀ. ਓ. ਸੰਦੀਪ ਮਲਹੋਤਰਾ ਤੇ ਆਈ. ਆਈ. ਐੱਮ. ਦੇ ਪ੍ਰਬੰਧਕ ਤੋਂ ਸ੍ਰੀਮਤੀ ਸ਼ਿਵਾਲੀ ਰਾਠੌਰ, ਭਰਤ ਸੈਣੀ ਈ. ਓ. ਏ. ਡੀ. ਏ. ਤੋਂ ਹਰਜਿੰਦਰ ਸਿੰਘ ਜੱਸਲ, ਡੀ. ਐੱਸ. ਪੀ. ਹਰਭਜਨ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਤੇ ਕੈਨੇਡਾ ਦੇ ਮੁੜ ਸੁਖਾਵੇਂ ਸੰਬੰਧਾਂ ਨੂੰ ਲੈ ਕੇ ਐਵਿਕ ਵਲੋਂ ਖੁਸ਼ੀ ਦਾ ਇਜ਼ਹਾਰ ਅਗਲੀ ਖ਼ਬਰ ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਇੰਗਲੈਂਡ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।