ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ ਅੰਮਿ੍ਤਸਰ, ਚਰਚ ਆਫ਼ ਨੌਰਥ ਇੰਡੀਆ (ਸੀ. ਐਨ. ਆਈ.) ਨੇ ਆਉਣ ਵਾਲੀ ਸੀ. ਐਨ. ਆਈ. ਸਿਨੋਡ ਲਈ ਪ੍ਰਭੂ ਦੀ ਅਗਵਾਈ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ 24-ਘੰਟੇ ਦੀ ਚੇਨ ਪ੍ਰਾਥਨਾ ਕੀਤੀ | ਦ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ ਡਾਇਓਸਿਸ ਆਫ ਅੰਮਿ੍ਤਸਰ, ਸੀ. ਐਨ. ਆਈ. ਅਤੇ ਚਰਚ ਆਫ਼ ਨੌਰਥ ਇੰਡੀਆ ਦੇ ਐਕਟਿੰਗ ਡਿਪਟੀ ਮੌਡਰੇਟਰ ਨੇ ਚੇਨ ਪ੍ਰਾਥਨਾ 'ਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ |