16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਾਰਕੀਟ ਕਮੇਟੀਆਂ ਅਤੇ ਜ਼ਿਲ੍ਹਾ ਮੰਡੀ ਦਫਤਰ ਦੇ ਪੈਨਸ਼ਨਰਾਂ ਨੇ ਹੜ੍ਹ ਪੀੜਤਾਂ ਨੂੰ ਰਾਹਤ ਰਾਸ਼ੀ ਵੰਡੀ <br/>

ਅਜੀਤ ਡੈਸਕ 17-10-2025
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਰਕੀਟ ਕਮੇਟੀਆਂ ਅੰਮਿ੍ਤਸਰ-ਤਰਨ ਤਾਰਨ ਅਤੇ ਜ਼ਿਲ੍ਹਾ ਮੰਡੀ ਅਫਸਰ ਦੇ ਦਫਤਰਾਂ ਨਾਲ ਸੰਬੰਧਿਤ ਪੈਨਸ਼ਨਰਾਂ ਦੀ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਨੂੰ ਨਗਦੀ ਰੂਪ 'ਚ ਰਾਹਤ ਰਾਸ਼ੀ ਵੰਡਕੇ ਸਹਾਇਤਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਵਿਭਾਗਾਂ ਨਾਲ ਸੰਬੰਧਿਤ ਪੈਨਸ਼ਨਰਾਂ ਵਲੋਂ ਇਕੱਠੀ ਕੀਤੀ ਗਈ 2 ਲੱਖ 52 ਹਜਾਰ ਰੁਪਏ ਦੀ ਰਕਮ ਨਗਦ ਰੂਪ 'ਚ ਅੱਜ ਗੁ: ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਹੜ੍ਹ ਪ੍ਰਭਾਵਿਤ ਪਿੰਡ ਘੋਨੇਵਾਲ ਅਤੇ ਮਾਛੀਵਾਲਾ ਦੇ 28 ਹੜ੍ਹ ਪੀੜਤ ਵਿਅਕਤੀਆਂ ਨੂੰ ਵੰਡੀ ਗਈ ਹੈ | ਉਨ੍ਹਾਂ ਦੱਸਿਆ ਕਿ ਸੇਵਾ ਮੁਕਤ ਜ਼ਿਲ੍ਹਾ ਮੰਡੀ ਅਫਸਰ ਹਰਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਗਹਿਲ ਸਿੰਘ ਸੇਵਾ ਮੁਕਤ ਉਪ ਜ਼ਿਲ੍ਹਾ ਮੰਡੀ ਅਫਸਰ ਦੀ ਅਗਵਾਈ ਹੇਠ ਇਹ ਰਾਸ਼ੀ ਵੰਡਣ ਦਾ ਕਾਰਜ ਕੀਤਾ ਗਿਆ ਹੈ | ਇਸ ਮੌਕੇ ਸੁਖਪਾਲ ਸਿੰਘ, ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ ਭੱਟੀ, ਸਤਨਾਮ ਸਿੰਘ ਪੱਟੀ, ਅਨੋਖ ਸਿੰਘ ਮਹਿਤਾ ਅਤੇ ਕੁਲਵੰਤ ਸਿੰਘ ਮਜੀਠਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਅੰਮਿ੍ਤਸਰ ਦੀ ਕਾਰਜਕਾਰਨੀ ਦੀ ਮੀਟਿੰਗ ਅਗਲੀ ਖ਼ਬਰ ਡਾਇਓਸਿਸ ਆਫ ਅੰਮਿ੍ਤਸਰ, ਸੀ. ਐੱਨ. ਆਈ. ਨੇ ਆਉਣ ਵਾਲੀ ਸੀ. ਐਨ. ਆਈ. ਸਿਨੋਡ ਲਈ ਕੀਤੀ ਚੇਨ ਪ੍ਰਾਥਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।