ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਮਜ਼ਦੂਰ ਸੰਘ ਅੰਮਿ੍ਤਸਰ ਦੀ ਕਾਰਜਕਾਰਨੀ ਦੀ ਮੀਟਿੰਗ ਯੂਨੀਅਨ ਦਫਤਰ ਜੀ.ਪੀ.ਓ. ਕੰਪਲੈਕਸ ਵਿਖੇ ਰਾਮ ਲੁਭਾਇਆ ਅਤੇ ਮਨਜੀਤ ਸਿੰਘ ਜ਼ਿਲ੍ਹਾ ਸਕੱਤਰ ਭਾਰਤੀ ਮਜ਼ਦੂਰ ਸੰਘ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਕਰਮਚਾਰੀਆਂ ਦੀਆਂ ਸਮੱਸਿਆਵਾਂ, ਐੱਨ. ਪੀ. ਐੱਸ. ਤੇ ਯੂ. ਪੀ. ਐੱਸ. ਹਟਾਏ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਮਹਾਂਵੀਰ ਪ੍ਰਸਾਦ, ਜਗਦੀਸ਼ ਗਿੱਲ, ਵਿਪਨ ਕੁਮਾਰ ਦਫਤਰ ਸਕੱਤਰ, ਮਦਨ ਲਾਲ ਸਿੰਘ, ਬਲਕਾਰ ਸਿੰਘ ਵਿਸ਼ੇਸ਼ ਸਕੱਤਰ ਮਦਨ ਸਿੰਘ ਰੰਘੜ ਆਦਿ ਹਾਜ਼ਰ ਸਨ |