ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਂਕ ਪਾਸੀਆਂ ਸਥਿਤ ਅਧਿਆਤਮਿਕ ਕੇਂਦਰ ਪ੍ਰਾਚੀਨ ਮੰਦਰ ਸ੍ਰੀ ਜੈ ਕਿ੍ਸ਼ਨੀਆ ਵਿਖੇ ਸ੍ਰੀ ਚੱਕਰਪਾਣੀ ਮਹਾਰਾਜ ਦਾ ਜੈਅੰਤੀ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੌਰਾਨ ਸ੍ਰੀ ਚੱਕਰਪਾਣੀ ਮਹਾਰਾਜ ਦੀ ਪ੍ਰਾਚੀਨ ਮੂਰਤੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਤੇ ਪੂਜਾ ਅਰਚਨਾ ਕੀਤੀ | ਸ਼ਰਧਾਲੂਆਂ ਨੇ ਸੰਕੀਰਤਨ ਰਾਹੀਂ ਮਾਹੌਲ ਨੂੰ ਭਗਤੀ ਭਰਿਆ ਬਣਾ ਦਿੱਤਾ | ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਮੰਦਰ ਦੇ ਸੰਚਾਲਕ ਸੰਤ ਦਰਸ਼ਨਾਚਾਰੀਆ ਸਾਗਰ ਮੁਨੀ ਸ਼ਾਸਤਰੀ ਨੇ ਕਿਹਾ ਕਿ ਸ੍ਰੀ ਚੱਕਰਪਾਣੀ ਮਹਾਰਾਜ ਭਗਵਾਨ ਕਿ੍ਸ਼ਨ ਮਹਾਰਾਜ ਦੇ ਕਲਯੁਗ ਅਵਤਾਰ ਹਨ, ਜਿਨ੍ਹਾਂ ਨੇ ਲਗਭਗ 1200 ਈਸਵੀ 'ਚ ਮਹਾਂਰਾਸ਼ਟਰ ਦੇ ਫਲਟਨ 'ਚ ਅਵਤਾਰ ਧਾਰਿਆ ਸੀ | ਸ੍ਰੀ ਚੱਕਰਪਾਣੀ ਮਹਾਰਾਜ ਦੇ ਜੀਵਨ ਤੋਂ ਬਹੁਤ ਸਾਰੇ ਸਮਾਜ ਸੁਧਾਰ ਦੇ ਸਬਕ ਸਿੱਖੇ ਜਾ ਸਕਦੇ ਹਨ | ਉਨ੍ਹਾਂ ਨੇ ਸਮਾਜ ਨੂੰ ਸਫਾਈ ਦਾ ਸੰਦੇਸ਼ ਦਿੱਤਾ | ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਅੰਜਨਾ ਲੂਥਰਾ, ਨੀਲਮ ਮਹਾਜਨ, ਅਰੁਣ ਚੌਹਾਨ, ਦੇਵਦਾਸ ਬਾਵਾ, ਕੀਮਤੀ ਲਾਲ ਗੁਲਾਟੀ, ਗੌਤਮ ਸਰੀਨ ਆਦਿ ਸ਼ਰਧਾਲੂ ਹਾਜ਼ਰ ਸਨ |