ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਅੱਜ ਸਾਲਾਨਾ ਸਮਾਗਮ 'ਲਿਟਾਰਟ-2025' ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜ਼ੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੰਤਵ ਖੇਤਰ ਦੇ ਵੱਖ-ਵੱਖ ਸਕੂਲਾਂ ਤੋਂ ਆਉਂਦੇ ਨੌਜਵਾਨ ਵਿਦਿਆਰਥੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਾਉਣਾ ਹੈ ਜਿਥੇ ਉਹ ਸਾਹਿਤਕ ਰੁਚੀਆਂ ਅਤੇ ਵਪਾਰਕ-ਕੌਸ਼ਲ ਦਾ ਪ੍ਰਦਰਸ਼ਨ ਕਰ ਸਕਣ ਅਤੇ ਆਪਣੀ ਕਲਾ ਨੂੰ ਨਿਖਾਰ ਸਕਣ | ਸੰਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਵਾਦ-ਵਿਵਾਦ, ਸੁਲੇਖ, ਚਿੱਤਰਕਾਰੀ ਅਤੇ ਵਪਾਰ-ਕੌਸ਼ਲ ਆਦਿ ਤੇ ਅਧਾਰਿਤ ਪ੍ਰੋਤੀਯੋਗਤਾਵਾਂ ਦੇ ਰੂਪ 'ਚ ਕਰਵਾਇਆ ਜਾਂਦਾ ਹੈ | ਪ੍ਰਤੀਯੋਗਤਾ ਦੇ ਨਤੀਜੇ ਐਲਾਨੇ ਜਾਣ ਦੇ ਮੌਕੇ 'ਤੇ ਸੰਧੂ ਨੇ ਦੱਸਿਆ ਕਿ ਵੱਖ-ਵੱਖ ਖੇਤਰ ਤੋਂ ਆਏ 13 ਸਕੂਲਾਂ ਦੇ 95 ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰਦਿਆਂ ਸਥਾਨਕ ਮਿਲੇਨੀਅਮ ਸਕੂਲ ਦੀ ਟੀਮ ਪ੍ਰਤਿਯੋਗਤਾ ਦੀ 'ਓਵਰਆਲ ਜੇਤੂ' ਬਣੀ ਹੈ | ਸਕੂਲ ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਫਾਈਨਲ ਨਾ ਜਿੱਤ ਸਕਣ ਵਾਲੀਆਂ ਟੀਮਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਅਜਿਹੀ ਕੌਸ਼ਲ- ਅਧਾਰਤ ਪ੍ਰਤਿਯੋਗਤਾ ਦੌਰਾਨ ਫਾਈਨਲ ਮੁਕਾਬਲਿਆਂ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਅਤੇ ਕਾਬਲੀਅਤ ਦੀ ਜ਼ਰੂਰਤ ਹੁੰਦੀ ਹੈ |