ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੁਮੈਨ ਮਾਲ ਰੋਡ ਵਿਖੇ ਰੋਟਰੈਕਟ ਕਲੱਬ ਦਾ 5ਵਾਂ ਇੰਸਟਾਲੇਸ਼ਨ ਸਮਾਗਮ ਮਨਾਇਆ ਗਿਆ, ਜਿਸ ਵਿਚ ਡੀ. ਆਰ. ਆਰ. ਰੋਟਰੈਕਟਰ ਦੀਪਾਂਸ਼ੂ ਨੇ ਮੁੱਖ ਮਹਿਮਾਨ ਅਤੇ ਰੋਟਰੈਕਟਰ ਸਿ੍ਸ਼ਟੀ ਸਦਾਨਾ ਅਤੇ ਰੋਟਰੈਕਟਰ ਜਸਕਰਨ ਕੌਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵਿਦਿਆਰਥਣ ਦੀਕਸ਼ਾ ਮਹਾਜਨ ਨੂੰ ਪ੍ਰਧਾਨ ਅਤੇ ਤਨਵੀ ਮਹਾਜਨ ਦੀ ਸਕੱਤਰ ਵਜੋਂ ਨਿਯੁਕਤੀ ਕੀਤੀ ਗਈ ਤੇ 17 ਮੈਂਬਰਾਂ ਨੂੰ ਬੈਜ਼ ਅਤੇ ਪਿਛਲੇ ਅਹੁਦੇਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ | ਇਸ ਦੌਰਾਨ ਸਾਲ 2024-25 ਦੀ ਸਾਲਾਨਾ ਰਿਪੋਰਟ ਵਿਚ ਕਲੱਬ ਵਲੋਂ ਕੀਤੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਵਿਚ ਜ਼ਿਲ੍ਹਾ 3070 ਸਮਾਗਮ 'ਸ਼ੁਕਰਾਨ' ਵਿਚ ਪ੍ਰਾਪਤ 11 ਇਨਾਮ ਸ਼ਾਮਿਲ ਸਨ | ਫੋਰ ਐੱਸ ਵਿੱਦਿਅਕ ਸੰਸਥਾ ਦੇ ਡਾਇਰੈਕਟਰ ਪਿ੍ੰ: ਜਗਦੀਸ਼ ਸਿੰਘ ਅਤੇ ਕਾਲਜ ਪਿ੍ੰਸੀਪਲ ਡਾ. ਨਵਦੀਪ ਕੌਰ ਨੇ ਕਾਲਜ ਰੋਟਰੈਕਟ ਕਲੱਬ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਉਸਾਰੂ ਅਤੇ ਸਮਾਜ ਲਈ ਲਾਹੇਵੰਦ ਕਾਰਜ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਦਾ ਸੰਚਾਲਨ ਡਾ. ਸਿਮ੍ਰਤੀ ਕਪੂਰ ਅਤੇ ਸ੍ਰੀਮਤੀ ਨਤਾਸ਼ਾ ਮਹਾਜਨ ਵਲੋਂ ਕੀਤਾ ਗਿਆ |