14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦਾਣਾ ਮੰਡੀ ਵਿਖੇ ਲੋੜਵੰਦਾਂ ਲਈ ਵਸਤਰ ਵੰਡ ਕੈਂਪ ਲਗਾਇਆ

ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਜਸਵੰਤ ਸਿੰਘ ਜੱਸ)- ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸਥਾਪਿਤ ਸਮਾਜ ਭਲਾਈ ਸੰਸਥਾ 'ਤੇਰਾ ਆਸਰਾ ਸੇਵਾ ਸਹਿਯੋਗ ਭਲਾਈ ਸੈਂਟਰ' ਵਲੋਂ ਲੋਕ ਭਲਾਈ ਕਾਰਜਾਂ ਤਹਿਤ ਰਾਧਾ ਕਿ੍ਸ਼ਨ ਕਲੋਨੀ ਨਜ਼ਦੀਕ ਭਗਤਾਂ ਵਾਲਾ ਦਾਣਾ ਮੰਡੀ ਗੁਰਦੁਆਰਾ ਸਾਹਿਬ ਦੇ ਬਾਹਰ ਵਸਤਰ ਵੰਡ ਕੈਂਪ ਲਾਇਆ ਗਿਆ | ਸੁਸਾਇਟੀ ਵਲੋਂ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਦੁੱਧ ਦੇ ਖੁੱਲੇ ਲੰਗਰ ਲਗਾਏ ਗਏ | ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਇਹਨਾਂ ਸੇਵਾ ਕਾਰਜਾਂ 'ਚ ਸਤਿੰਦਰ ਸਿੰਘ ਚਾਵਲਾ ਕਾਰਜਕਾਰੀ ਮੁੱਖ ਸੇਵਾਦਾਰ, ਭਾਈ ਜਗਦੀਸ਼ ਸਿੰਘ ਸੇਵਾ ਵਾਲੇ, ਭਾਈ ਜਵਾਹਰ ਲਾਲ ਸਿੰਘ, ਗੁਰਬਖਸ਼ ਸਿੰਘ ਬੱਗਾ, ਭੁਪਿੰਦਰ ਸਿੰਘ, ਜਥੇਦਾਰ ਅਵਤਾਰ ਸਿੰਘ ਖਾਲਸਾ, ਬੀਬੀ ਸੁਰਿੰਦਰ ਕੌਰ ਖਾਲਸਾ ਤੇ ਭਾਈ ਬਲਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਸਾਹਿਬ ਵੀ ਹਾਜ਼ਰ ਸਨ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੂੰ ਵੀ ਉਹਨਾਂ ਵਲੋਂ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ 21 ਮੈਂਬਰੀ ਡਿਵੈੱਲਪਮੈਂਟ ਕਮੇਟੀ ਨੇ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਕਿ੍ਸਮਸ ਮੌਕੇ ਇਸਾਈ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।