ਤਰਨ ਤਾਰਨ, 15 ਜੂਨ (ਪਰਮਜੀਤ ਜੋਸ਼ੀ)-ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ (ਐੱਨ.ਜੀ.ਏ.ਆਈ.) ਵਲੋਂ ਤਿੰਨ ਰੋਜ਼ਾ ਰਾਸ਼ਟਰੀ ਚੈਂਪੀਅਨਸ਼ਿਪ ਨਵੀਂ ਦਿੱਲੀ ਦੇ ਤਾਲਕਟੋਗ ਇਨਡੋਰ ਸਟੇਡੀਅਮ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਵਿਚ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਇਸ ਸੰਬੰਧੀ ਤਰਨ ਤਾਰਨ ਵਿਖੇ ਜਾਣਕਾਰੀ ਦਿੰਦਿਆਂ ਗਤਕਾ ਕੋਚ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ 12ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਵਿਚੋਂ ਤਰਨ ਤਾਰਨ ਦੇ ਬੱਚਿਆਂ ਨੇ ਮੈਡਲ ਹਾਸਲ ਕੀਤੇ, ਜਿਸ ਵਿਚ ਅਕਾਸ਼ਦੀਪ ਸਿੰਘ ਨੇ ਸਿੰਗਲ ਸੋਟੀ ਵਿਚੋਂ ਗੋਲਡ ਮੈਡਲ, ਗੁਰਪ੍ਰੀਤ ਸਿੰਘ ਨੇ ਫਰੀ ਸੋਟੀ ਵਿਚੋਂ ਗੋਲਡ ਮੈਡਲ, ਜਸਪਾਲ ਸਿੰਘ ਨੇ ਬਰੋਨਜ਼, ਮਹਿਕਪ੍ਰੀਤ ਕੌਰ ਫਰੀ ਸੋਟੀ ਵਿਚੋਂ ਬਰੋਨਜ਼ ਅਤੇ ਸ਼ਗਨਪ੍ਰੀਤ ਕੌਰ ਨੇ ਸਿੰਗਲ ਸੋਟੀ ਵਿਚੋਂ ਬਰੋਨਜ਼ ਮੈਡਲ ਹਾਸਲ ਕਰਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਨੇ ਮੈਡਲ ਹਾਸਲ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |