23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 16-06-2025

ਪੱਟੀ, 15 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਵਿਸ਼ਵ ਖੂਨਦਾਨ ਦਿਵਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਵਲੋਂ ਪੱਟੀ ਵਿਖੇ ਖ਼ੂਨਦਾਨ ਕਰਕੇ ਸੇਵਾ ਨਿਭਾਈ ਗਈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਲਕੀਅਤ ਸਿੰਘ ਬੱਬਲ ਨੇ ਕਿਹਾ ਕਿ ਇਹ ਦਿਨ ਜੁਝਾਰੂ ਨੌਜਵਾਨ ਵੀਰਾਂ ਭੈਣਾਂ ਦਾ ਦਿਨ ਹੈ, ਜੋ ਖ਼ੂਨਦਾਨ ਕਰਕੇ ਲੋਕਾਂ ਨੂੰ ਨਵਾਂ ਜੀਵਨਦਾਨ ਦੇਣ ਵਿਚ ਮਦਦ ਕਰਦੇ ਹਨ | ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਜਿੱਥੇ ਬਹੁਤ ਲੋਕ ਗ਼ਲਤ ਕੰਮਾਂ ਵਿਚ ਪੈ ਕੇ ਆਪਣੇ ਪਰਿਵਾਰ, ਆਪਣੇ ਸਮਾਜ ਨੂੰ ਗੰਦਾ ਕਰ ਰਹੇ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਉਸੇ ਸਮਾਜ ਵਿਚ ਉਹ ਲੋਕ ਵੀ ਹਨ ਜੋ ਬਿਨਾਂ ਕਿਸੇ ਖ਼ੂਨ ਦੇ ਰਿਸ਼ਤੇ ਜਾਂ ਜਾਣ ਪਹਿਚਾਣ ਤੋਂ ਖ਼ੂਨਦਾਨ ਕਰਕੇ ਕਿਸੇ ਨੂੰ ਨਵਾਂ ਜੀਵਨ ਦਾਨ ਦੇ ਰਹੇ ਹਨ ਅਤੇ ਕੀਮਤੀ ਜਿੰਦਗੀਆਂ ਬਚਾਕੇ ਪਰਿਵਾਰਾਂ ਵਿਚ ਖ਼ੁਸ਼ੀਆਂ ਵੰਡ ਰਹੇ ਹਨ | ਇਸ ਮੌਕੇ ਖ਼ੂਨਦਾਨ ਕਰਨ ਵਾਲੇ ਸਾਰੇ ਵੀਰਾਂ ਭੈਣਾਂ ਦੀ ਚੜ੍ਹਦੀ ਕਲ੍ਹਾ ਦੀ ਅਰਦਾਸ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਕਰਮਜੀਤ ਸਿੰਘ ਜੱਸਾ, ਲਖਵਿੰਦਰ ਸਿੰਘ, ਮਾਸਟਰ ਸਰਬਜੀਤ ਸਿੰਘ, ਵਿਵੇਕ ਕੁਮਾਰ, ਗੁਰਪ੍ਰਤਾਪ ਸਿੰਘ, ਦਿਲਦਾਰ ਸਿੰਘ ਗੋਲਡੀ, ਸਾਹਿਬ ਸਿੰਘ, ਸਰਬਜੀਤ ਸਿੰਘ, ਜਸ਼ਨ, ਕਰਨਬੀਰ ਸਿੰਘ, ਗੁਰਪ੍ਰਤਾਪ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਅਵਿਨਾਸ਼ ਸ਼ਰਮਾ, ਗਿੰਦਰ, ਇੰਦਰਜੀਤ ਸਿੰਘ, ਮਿੰਟੂ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੀਦਾ ਵਿਜ਼ਡਮ ਸਕੂਲ ਆਫ਼ ਅਕਾਦਮਿਕ ਤੇ ਸਪੋਰਟਸ ਦੇ ਚੇਅਰਮੈਨ ਰਮਨੀਕ ਸਿੰਘ ਖੇੜਾ ਤੇ ਐੱਮ. ਡੀ. ਅੰਮਿ੍ਤ ਖੇੜਾ ਨੇ ਮਜ਼ਦੂਰ... ਅਗਲੀ ਖ਼ਬਰ ਗਤਕਾ ਰਾਸ਼ਟਰੀ ਚੈਂਪੀਅਨਸ਼ਿਪ ਵਿਚੋਂ ਤਰਨ ਤਾਰਨ ਦੇ ਬੱਚਿਆਂ ਨੇ ਜਿੱਤੇ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।