01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੁਧਿਆਣਾ ਜ਼ਿਮਨੀ ਚੋਣ ਕਾਂਗਰਸ ਵੱਡੀ ਲੀਡ ਨਾਲ ਜਿੱਤੇਗੀ- ਯੁੱਧਵੀਰ ਸਰਲੀ <br/>

ਅਜੀਤ ਡੈਸਕ 19-06-2025
ਮੀਆਂਵਿੰਡ, 18 ਜੂਨ (ਸੰਧੂ)-ਲੁਧਿਆਣਾ ਪੱਛਮੀ ਵਿਖੇ ਹੋ ਰਹੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਵਲੋਂ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਵੋਟਾਂ ਲੈਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਸ਼ਹਿਰ ਦੇ ਵੋਟਰ ਉਨ੍ਹਾਂ ਦੀਆਂ ਚਾਲਾਂ ਨੂੰ ਸਮਝਦੇ ਹੋਏ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਰਹੇ ਹਨ | ਇਹ ਸ਼ਬਦ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕੋਆਰਡੀਨੇਟਰ ਯੁੱਧਵੀਰ ਸਿੰਘ ਸਰਲੀ ਨੇ ਆਪਣੇ ਗ੍ਰਹਿ ਵਿਖੇ ਆਪਣੇ ਸਾਥੀਆਂ ਨਾਲ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਉੱਤਰ ਚੁੱਕੇ ਹਨ | ਉਸੇ ਤਰ੍ਹਾਂ ਲੁਧਿਆਣਾ ਦੇ ਲੋਕ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ ਤਖਤੂਚੱਕ, ਸਾਹਿਬ ਸਿੰਘ ਛੱਜਲਵੱਡੀ, ਡਾਕਟਰ ਰਸ਼ਪਾਲ ਸਿੰਘ ਸਰਲੀ, ਸਰਬਜੀਤ ਸਿੰਘ ਖੱਖ, ਸਾਬਕਾ ਸਰਪੰਚ ਜਸਪਾਲ ਸਿੰਘ ਜਾਤੀਉਮਰਾ, ਖਜਾਨ ਸਿੰਘ ਤਖਤੂਚੱਕ, ਅਮਰੀਕ ਸਿੰਘ ਤਖਤੂਚੱਕ, ਅਮਰਜੀਤ ਸਿੰਘ ਤਖਤੂਚੱਕ, ਮਾਸਟਰ ਨਵਤੇਜ ਸਿੰਘ ਏਕਲਗੱਡਾ, ਹਰਦੀਪ ਸਿੰਘ ਮੈਂਬਰ ਸਰਲੀ, ਕੁਲਵੰਤ ਸਿੰਘ ਏਕਲਗੱਡਾ ਤੇ ਪੀਟਰ ਮਸੀਹ ਢੋਟਾ ਆਦਿ ਹਾਜ਼ਰ ਸਨ

ਪਿਛਲੀ ਖ਼ਬਰ ਡੇਂਗੂ ਦੀ ਰੋਕਥਾਮ ਲਈ ਛੱਪੜਾਂ 'ਚ ਗੰਬੂਜੀਆਂ ਮੱਛੀਆਂ ਛੱਡੀਆਂ <br/> ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਆਸ਼ੂ ਦੀ ਜਿੱਤ ਤੈਅ- ਭੁੱਲਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।