27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੂੜੇ ਦੀ ਚੁਕਾਈ ਸੰਬੰਧੀ ਲਗਾਏ ਟੈਂਡਰ ਦੇ ਖੁੱਲ੍ਹਣ 'ਤੇ ਤਿੰਨ ਪਾਰਟੀਆਂ ਆਈਆਂ ਸਾਹਮਣੇ-ਹਰ ਹਲਕੇ 'ਚੋਂ 20-20 ਟਰਾਲੀਆਂ ਚੁਕਣਗੀਆਂ ਕੂੜਾ <br/>

ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਹਰਮਿੰਦਰ ਸਿੰਘ)-ਸ਼ਹਿਰ 'ਚੋਂ ਕੂੜੇ ਦੀ ਚੁਕਾਈ ਨੂੰ ਲੈ ਕੇ ਲਗਾਏ ਮੁੱਖ ਟੈਂਡਰਾਂ ਦੀ ਪ੍ਰੀਕ੍ਰਿਆ ਪੂਰੀ ਹੋਣ ਨੂੰ ਅਜੇ ਸਮਾਂ ਲੱਗ ਸਕਦਾ ਹੈ | ਇਸ ਤੋਂ ਪਹਿਲਾਂ ਬਦਲਵੇਂ ਪ੍ਰਬੰਧ ਵਜੋਂ ਨਗਰ ਨਿਗਮ ਵਲੋਂ ਹਰ ਵਿਧਾਨ ਸਭਾ ਹਲਕੇ 'ਚੋਂ ਕੂੜੇ ਦੀ ਚੁਕਾਈ ਲਈ 20-20 ਟਰੈਕਟਰ ਟਰਾਲੀਆਂ ਲਗਾਉਣ ਸੰਬੰਧੀ ਲਗਾਇਆ ਗਿਆ ਟੈਂਡਰ ਅੱਜ ਖੁੱਲ੍ਹ ਗਿਆ ਹੈ | ਇਸ ਟੈਂਡਰ ਦੀ ਮਿਆਦ ਸਿਰਫ਼ ਇਕ ਮਹੀਨੇ ਦੀ ਹੈ ਅਤੇ ਲੋੜ ਪੈਣ 'ਤੇ ਇਹ ਮਿਆਦ ਹੋਰ ਵੀ ਵਧਾਈ ਜਾ ਸਕਦੀ ਹੈ | ਮਿਲੀ ਜਾਣਕਾਰੀ ਅਨੁਸਾਰ ਪੰਜ ਵਿਧਾਨ ਸਭਾ ਹਲਕਿਆਂ 'ਚੋਂ ਕੂੜੇ ਦੀ ਚੁਕਾਈ ਲਈ ਪੰਜ ਵੱਖਰੇ-ਵੱਖਰੇ ਟੈਂਡਰ ਲਗਾਏ ਗਏ ਸਨ | ਇਨ੍ਹਾਂ ਟੈਂਡਰਾਂ ਨੂੰ ਅੱਜ ਖੋਲ੍ਹੇ ਜਾਣ ਦੌਰਾਨ ਤਿੰਨ ਪਾਰਟੀਆਂ ਸਫਲ ਹੋਈਆਂ | ਜਿਨ੍ਹਾਂ ਨੂੰ ਇਹ ਟੈਂਡਰ ਮਿਲੇ ਹਨ | ਹਰ ਹਲਕੇ ਵਿਚ 20 ਟਰਾਲੀਆਂ ਲਗਾਈਆਂ ਜਾਣਗੀਆਂ | ਇਸ ਦੇ ਨਾਲ ਹਰ ਹਲਕੇ 'ਚ ਇਨ੍ਹਾਂ ਟਰਾਲੀਆਂ ਦੇ ਪਿੱਛੇ 75 ਕਰਮਚਾਰੀ ਕੰਮ ਕਰਨਗੇ | ਇਸ ਤਰ੍ਹਾਂ 100 ਟਰਾਲੀਆਂ ਸਫ਼ਾਈ ਲਈ ਲਗਾਈਆਂ ਜਾ ਰਹੀਆਂ ਹਨ ਅਤੇ 375 ਕਰਮਚਾਰੀ ਟਰਾਲੀਆਂ ਦੇ ਕੰਮ ਕਰਨਗੇ | ਇਨ੍ਹਾਂ ਹਲਕਿਆਂ 'ਚੋਂ ਕੂੜੇ ਦੀ ਚੁਕਾਈ 'ਤੇ ਕਰੀਬ 35 ਲੱਖ ਰੁਪਏ ਖਰਚ ਹੋਣਗੇ | ਲੋੜ ਪੈਣ 'ਤੇ ਇਹ ਟੈਂਡਰ ਵੀ ਅਗੋਂ ਵਧਾਏ ਜਾ ਸਕਦੇ ਹਨ |

ਪਿਛਲੀ ਖ਼ਬਰ ਝਬਾਲ ਵਿਖੇ ਦਰਜਨ ਦੇ ਕਰੀਬ ਪਸ਼ੂ ਬਿਮਾਰ, ਇਕ ਦੁਧਾਰੂ ਮੱਝ ਤੇ ਕੱਟੀ ਦੀ ਮੌਤ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਵਲੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਂਵਾਲਾ 'ਚ ਧੁੰਸੀ ਬੰਨ੍ਹਾਂ ਦਾ ਦੌਰਾ ਕਰਕੇ ਕਿਸਾਨਾਂ ਦਾ ਹਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।