14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹਲਕਾ ਖੇਮਕਰਨ 'ਚ ਅਕਾਲੀ ਦਲ ਨੂੰ ਝਟਕਾ, ਸਾਬਕਾ ਅਕਾਲੀ ਸਰਪੰਚ ਗੁਰਵਿੰਦਰ ਸਿੰਘ ਨੂਰ ਵਾਲਾ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/>

ਅਜੀਤ ਡੈਸਕ 22-09-2025

ਖੇਮਕਰਨ, 21 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ 'ਚ ਅਕਾਲੀ ਦਲ ਨੂੰ ਉਸ ਸਮੇਂ ਅਹਿਮ ਝਟਕਾ ਲੱਗਾ ਜਦ ਸਰਹੱਦੀ ਪਿੰਡ ਨੂਰ ਵਾਲਾ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਸਰਪੰਚ ਗੁਰਬਿੰਦਰ ਸਿੰਘ ਦੂਹਲ ਨੌ ਤੇ ਸਰਪੰਚ ਕੁਲਵੰਤ ਸਿੰਘ ਮਸਤਗੜ੍ਹ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲਿਆਂ 'ਚ ਕਾਬਲ ਸਿੰਘ, ਲਖਵਿੰਦਰ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ, ਸਵਰਾਜ ਸਿੰਘ, ਅਕਾਸ਼ਦੀਪ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਬਾਜ ਸਿੰਘ, ਜਸਕਰਨ ਸਿੰਘ, ਮਹਿੰਗਾ ਸਿੰਘ, ਦਿਲਬਾਗ ਸਿੰਘ, ਗੁਰਤਾਜ ਸਿੰਘ, ਅਨਮੋਲਜੀਤ ਸਿੰਘ, ਅਰਸ਼ਦੀਪ ਸਿੰਘ, ਬਲਜਿੰਦਰ ਸਿੰਘ, ਸੁਬੇਗ ਸਿੰਘ ਮਿਸਤਰੀ ਤੇ ਦਰਸ਼ਨ ਸਿੰਘ ਭੂਰਾ ਕਰੀਮਪੁਰਾ ਵੀ ਸਨ | ਇਸ ਸੰਬੰਧੀ ਸਾਬਕਾ ਸਰਪੰਚ ਦੇ ਗ੍ਰਹਿ ਪਿੰਡ ਨੂਰਵਾਲਾ 'ਚ ਬਹੁਤ ਵੱਡਾ ਇਕੱਠ ਹੋਇਆ, ਜਿੱਥੇ ਇਨ੍ਹਾਂ ਅਕਾਲੀ ਵਰਕਰਾਂ ਦੀ ਸ਼ਮੂਲੀਅਤ ਦਾ ਸਵਾਗਤ ਕਰਨ ਲਈ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਉਚੇਚੇ ਤੌਰ 'ਤੇ ਪੁੱਜੇ, ਜਿੰਨਾਂ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ 'ਆਪ' 'ਚ ਸ਼ਾਮਿਲ ਹੋਣ 'ਤੇ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ 'ਆਪ' ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਲੋਕਪਿ੍ਯਤਾ ਨੂੰ ਮੁੱਖ ਰੱਖ ਕੇ ਰੋਜ਼ਾਨਾ ਵਿਰੋਧੀ ਪਾਰਟੀਆਂ 'ਚੋਂ ਪਿੰਡਾਂ ਦੇ ਸਰਗਰਮ ਆਗੂ 'ਆਪ' 'ਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸਰਪੰਚ ਮਨਦੀਪ ਸਿੰਘ ਭੂਰਾ ਕੋਹਨਾ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ ਖੇਮਕਰਨ, ਸਾਬਕਾ ਸਰਪੰਚ ਹਰਨੰਦ ਸਿੰਘ ਕਾਲੀਆ, ਸਰਪੰਚ ਹਰਪਾਲ ਸਿੰਘ ਕਲਸ, ਸਰਪੰਚ ਗੁਰਜੀਤ ਸਿੰਘ ਨੂਰ ਵਾਲਾ, ਲਾਹੌਰ ਸਿੰਘ ਕਾਲੀਆ, ਜੱਗਾ ਸਿੰਘ ਕਾਲੀਆ, ਗੁਰਚਰਨ ਸਿੰਘ ਮੱਸਤਗੜ, ਮੇਜਰ ਸਿੰਘ ਮਸਤਗੜ੍ਹ, ਦਲਜੀਤ ਸਿੰਘ ਨੰਬਰਦਾਰ, ਜੱਸਾ ਸਿੰਘ ਦੋਧੀ, ਪਾਖਰ ਸਿੰਘ ਫ਼ੌਜੀ, ਅਰੂੜ ਸਿੰਘ ਮੱਸਤਗੜ੍ਹ, ਗੁਰਲਾਲ ਸਿੰਘ ਮੈਟ ਤੋਂ ਇਲਾਵਾ 'ਆਪ' ਪਾਰਟੀ ਦੇ ਅਨੇਕਾਂ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਅਫ਼ੀਮ ਤਸਕਰੀ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ <br/> ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।