14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਫ਼ੀਮ ਤਸਕਰੀ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ <br/>

ਅਜੀਤ ਡੈਸਕ 22-09-2025

ਅੰਮਿ੍ਤਸਰ, 21 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੇ ਅੰਤਰਰਾਜੀ ਅਫ਼ੀਮ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 2 ਤਸਕਰਾਂ ਨੂੰ ਕਾਬੂ ਕੀਤਾ ਹੈ, ਜੋ ਯੂ. ਪੀ. ਦੇ ਬਰੇਲੀ ਤੋਂ ਅਫ਼ੀਮ ਲਿਆ ਕੇ ਸੂਬੇ 'ਚ ਸਪਲਾਈ ਕਰਦੇ ਸਨ | ਪੁਲਿਸ ਨੇ ਇਨ੍ਹਾਂ ਪਾਸੋਂ 12 ਕਿਲੋਗ੍ਰਾਮ ਹੈਰੋਇਨ, ਇਕ ਥਾਰ ਕਾਰ ਤੇ 5 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ | ਇਹ ਪ੍ਰਗਟਾਵਾ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਲੈ ਦੱਸਿਆ ਕਿ ਪੁਲਿਸ ਵਲੋਂ ਇਨ੍ਹਾਂ ਦੋਵਾਂ ਨੂੰ ਗੋਲਡਨ ਗੇਟ ਅੰਮਿ੍ਤਸਰ ਵਿਖੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਪਿੰਡ ਹਰੜ ਰਾਮਦਾਸ ਤੇ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਅਵਾਨ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਹ ਕਾਫੀ ਸਮੇਂ ਤੋਂ ਅਫੀਮ ਦੀ ਤਸਕਰੀ ਕਰ ਰਹੇ ਸਨ | ਮੱੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਉਰਫ ਹੈਰੀ ਦਾ ਭਰਾ ਗੁਰਪ੍ਰੀਤ ਸਿੰਘ ਵੀ ਇਕ ਹੋਰ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਪਾਸੋਂ 7 ਕਿਲੋ ਅਫੀਮ ਬਰਾਮਦ ਕੀਤੀ ਗਈ ਸੀ | ਹਰਵਿੰਦਰ ਸਿੰਘ ਉਰਫ ਹੈਰੀ 2022 ਤੋਂ ਅਫੀਮ ਤਸਕਰੀ 'ਚ ਸਰਗਰਮ ਸੀ | ਇਸ ਮੌਕੇ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਏ. ਸੀ. ਪੀ. ਹਰਮਿੰਦਰ ਸਿੰਘ ਆਦਿ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਦੇਸ਼ ਦੀ ਉੱਨਤੀ ਅਤੇ ਤਰੱਕੀ ਸਿਰਫ਼ ਭਾਜਪਾ ਦੇ ਹੱਥ ਵਿਚ ਹੀ ਸੁਰੱਖਿਅਤ-ਮਨਜੀਤ ਸਿੰਘ ਮੰਨਾ <br/> ਅਗਲੀ ਖ਼ਬਰ ਹਲਕਾ ਖੇਮਕਰਨ 'ਚ ਅਕਾਲੀ ਦਲ ਨੂੰ ਝਟਕਾ, ਸਾਬਕਾ ਅਕਾਲੀ ਸਰਪੰਚ ਗੁਰਵਿੰਦਰ ਸਿੰਘ ਨੂਰ ਵਾਲਾ ਸਾਥੀਆਂ ਸਮੇਤ 'ਆਪ' 'ਚ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।