ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਦੇਸ਼ ਦੀ ਮੰਨੀ-ਪ੍ਰਮੰਨੀ ਸੰਸਥਾ ਆਲ ਇੰਡੀਆ ਪਿ੍ੰਸੀਪਲ ਐਸੋਸੀਏਸ਼ਨ, ਜੋ ਕਿ 2019 ਤੋਂ ਸਾਰੇ ਦੇਸ਼ ਦੀਆਂ 28 ਸੂਬਿਆਂ ਵਿਚ ਸਮੂਹ ਸਕੂਲਾਂ ਤੇ ਪਿ੍ੰਸੀਪਲਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ | ਸੰਸਥਾ ਨਾਲ 41 ਹਜ਼ਾਰ ਪਿ੍ੰਸੀਪਲ ਤੇ ਸਕੂਲ 2019 ਤੋਂ ਜੁੜੇ ਹੋਏ ਹਨ ਅਤੇ ਇਹ ਕਾਫ਼ਲਾ, ਜੋ ਕਿ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ | ਵਰਨਣਯੋਗ ਹੈ ਕਿ ਸੰਸਥਾ ਆਲ ਇੰਡੀਆ ਪਿ੍ੰਸੀਪਲ ਐਸੋਸੀਏਸ਼ਨ, ਜੋ ਕਿ ਹਰ ਸਾਲ ਦੇਸ਼ ਦੇ ਬਿਹਤਰ ਪਿ੍ੰਸੀਪਲਾਂ ਨੂੰ 'ਸਿੱਖਿਆ ਪਦਮ ਐਵਾਰਡ' ਨਾਲ ਸਨਮਾਨਿਤ ਕਰਦੀ ਆ ਰਹੀ ਹੈ | ਉਸੇ ਲੜੀ ਦੌਰਾਨ ਪਿਛਲੇ ਦਿਨੀਂ ਇਹ ਐਵਾਰਡ ਸਮਾਰੋਹ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਡਲਹੌਜੀ ਸ਼ਹਿਰ ਵਿਚ ਰੱਖਿਆ ਗਿਆ ਸੀ, ਜਿਥੇ ਸਾਰੇ ਦੇਸ਼ ਤੋਂ ਲਗਪਗ 500 ਸਕੂਲਾਂ ਨੇ ਇਸ ਐਵਾਰਡ ਸਮਾਗਮ ਵਿਚ ਭਾਗ ਲਿਆ ਜਿਸ ਵਿਚੋਂ ਆਪਣੀ ਪ੍ਰਤਿਭਾ ਦਾ ਦਮ ਦਿਖਾਉਣ ਵਾਲੇ ਮਾਊਾਟ ਲਿਟਰਾ ਜ਼ੀ ਸਕੂਲ ਤਰਨ ਤਾਰਨ ਦੇ ਪਿ੍ੰਸੀਪਲ ਗਗਨਦੀਪ ਸ਼ਰਮਾ ਨੂੰ 'ਬੈਸਟ ਪਿ੍ੰਸੀਪਲ' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਦੂਸਰੀ ਵਾਰ ਹੈ ਕਿ ਮੈਡਮ ਗਗਨਦੀਪ ਸ਼ਰਮਾ ਇਸ ਐਵਾਰਡ ਨਾਲ ਇਸੇ ਸੰਸਥਾ ਵਲੋਂ ਸਨਮਾਨੇ ਗਏ ਹਨ | ਇਹ ਪਲ ਸਕੂਲ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਪਿ੍ੰਸੀਪਲ ਤੇ ਮੈਨੇਜਮੈਂਟ ਲਈ ਬਹੁਤ ਗੌਰਵ ਭਰਿਆ ਸੀ | ਇਸ ਮੌਕੇ ਸਕੂਲ ਮੈਨੇਜਮੈਂਟ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਿ੍ੰਸੀਪਲ, ਅਧਿਆਪਕਾਂ ਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਮੈਨੇਜਮੈਂਟ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਫਖ਼ਰ ਰਹੇਗਾ ਕਿ ਏਨਾ ਕਾਬਿਲ ਪਿ੍ੰਸੀਪਲ ਸਕੂਲ ਦੇ ਬੱਚਿਆਂ ਲਈ ਬਹੁਤ ਹੀ ਤਨਦੇਹੀ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ | ਸਕੂਲ ਨੂੰ ਹਮੇਸ਼ਾਂ ਉਨ੍ਹਾਂ 'ਤੇ ਮਾਣ ਰਹੇਗਾ |