07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 05-11-2025
ਹਰੀਕੇ ਪੱਤਣ, 4 ਨਵੰਬਰ (ਸੰਜੀਵ ਕੁੰਦਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਸਬਾ ਹਰੀਕੇ ਪੱਤਣ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਿਸ਼ਾਹੀ ਦੂਜੀ ਅਤੇ ਪਾਤਸ਼ਾਹੀ ਛੇਵੀਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਿਸ਼ਾਹੀ ਦੂਜੀ ਅਤੇ ਪਾਤਿਸ਼ਾਹੀ ਛੇਵੀਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ | ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਭਗਤ ਸਿੰਘ ਸਿੰਘ ਜੀ ਸਿੱਧ ਮਸਤ, ਹਰੀਕੇ ਬਜ਼ਾਰ, ਹਰੀਕੇ ਪਿੰਡ, ਅ੍ਰਮਿਤਸਰ ਰੋਡ, ਪੱਟੀ ਰੋਡ 'ਤੇ ਵੱਖ-ਵੱਖ ਪੜਾਵਾਂ 'ਤੇ ਪੁੱਜਾ | ਗੁਰਦੁਆਰਾ ਬਾਬਾ ਭਗਤ ਸਿੰਘ ਸਿੱਧ ਮਸਤ ਕਮੇਟੀ, ਸ੍ਰੀ ਦੁਰਗਾ ਮੰਦਰ ਕਮੇਟੀ ਹਰੀਕੇ, ਗੁਰਦੁਆਰਾ ਮਾਨ ਸਰੋਵਰ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਕਮੇਟੀ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਵਿਸ਼ਾਲ ਨਗਰ ਕੀਰਤਨ ਨਾਲ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਅਤੇ ਦਸ਼ਮੇਸ਼ ਸਕੂਲ ਹਰੀਕੇ ਦੇ ਵਿਦਿਆਰਥੀਆਂ ਨੇ ਆਪਣੀਆਂ ਸੁੰਦਰ ਧੁੰਨਾਂ ਰਾਹੀਂ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ | ਇਸ ਮੌਕੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਅਜਾਇਬ ਸਿੰਘ, ਬਾਬਾ ਚਾਂਦੀ, ਜਥੇਦਾਰ ਜ਼ੋਰਾਵਰ ਸਿੰਘ, ਸਰਪੰਚ ਇਕਬਾਲ ਸਿੰਘ ਹਰੀਕੇ, ਸਾਬਕਾ ਸਰਪੰਚ ਰੋਸ਼ਨ ਲਾਲ ਚੌਧਰੀ, ਗੁਰਮੇਲ ਸਿੰਘ ਸੋਨੂੰ, ਮਿੰਟੂ ਹਰੀਕੇ, ਰਾਜਾ ਹਰੀਕੇ, ਕੰਵਲਪ੍ਰੀਤ ਸਿੰਘ, ਬਲਬੀਰ ਸਿੰਘ ਵਿਜੀਲੈਂਸ ਵਾਲੇ, ਗ੍ਰੰਥੀ ਸੁਖਬੀਰ ਸਿੰਘ,ਡਾ ਲਖਵਿੰਦਰ ਸਿੰਘ ਜੰਮੂ, ਸ਼ਮਸ਼ੇਰ ਸਿੰਘ, ਪ੍ਰਧਾਨ ਸੁਨੀਲ ਦੱਤ ਸ਼ਰਮਾ, ਜੋਗਿੰਦਰ ਪਾਲ ਵੇਦੀ, ਸਰਿੰਦਰ ਚੌਧਰੀ, ਅਸ਼ਵਨੀ ਨਈਅਰ, ਪਿ੍ੰਸ ਭਾਟੀਆ, ਰਮੇਸ਼ ਚੋਧਰੀ,ਓਮ ਪ੍ਰਕਾਸ਼ ਅਰੋੜਾ, ਸੋਨੂੰ ਨਾਈਸ ਲੈਬ, ਸੋਨੂੰ ਟੇਲਰ, ਅਸ਼ਵਨੀ ਨਈਅਰ, ਡਾ. ਹੈਪੀ, ਬੱਬਲ ਮਲਹੋਤਰਾ, ਹਰੀਸ਼ ਭਾਟੀਆ,ਜਗਜੀਤ ਸਿੰਘ ਜੋਨੀ, ਲਖਬੀਰ ਸਿੰਘ ਦਾਸੂਵਾਲ, ਤੇਜਿੰਦਰ ਸਿੰਘ ਕਾਲਾ, ਲਖਵਿੰਦਰ ਅਰੋੜਾ, ਗੁਰਜੰਟ ਸਿੰਘ, ਅੰਕੁਰ ਭਾਟੀਆ, ਗੁਰਬਚਨ ਸਿੰਘ, ਬਿੱਲਾ ਰੰਗਾਈ ਵਾਲਾ, ਦੀਪੂ ਸਿੰਘ, ਕੇਵਲ ਕਿ੍ਸ਼ਨ, ਅਕਾਸ਼ ਵੇਦੀ, ਰਾਜ ਕੁਮਾਰ ਮੱਕੜ, ਬਿੱਲੂ ਹੈਂਡਲੂਮ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਕਾਰ ਹਰ ਫਰੰਟ 'ਤੇ ਹੋਈ ਫੇਲ੍ਹ ਸਾਬਿਤ-ਸੰਧੂ, ਹਰਪ੍ਰੀਤ, ਕਾਹਲੋਂ ਕਿਹਾ, ਤਰਨ ਤਾਰਨ ਵਾਸੀ 11 ਨਵੰਬਰ ਨੂੰ 'ਆਪ'... ਅਗਲੀ ਖ਼ਬਰ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।