31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਲਾਕ ਸੰਮਤੀ ਮੈਂਬਰ ਬਣੇ ਮੇਹਰ ਸਿੰਘ ਚੁਤਾਲਾ ਦਾ ਕੀਤਾ ਸਨਮਾਨ

ਅਜੀਤ ਡੈਸਕ 28-12-2025
ਤਰਨ ਤਾਰਨ, 27 ਦਸੰਬਰ (ਹਰਿੰਦਰ ਸਿੰਘ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜੋਨ ਚੁਤਾਲਾ ਤੋਂ ਮੇਹਰ ਸਿੰਘ ਚੁਤਾਲਾ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 300 ਵੋਟਾਂ ਦੇ ਫਰਕ ਦੀ ਵੱਡੀ ਲੀਡ ਨਾਲ ਹਰਾ ਕੇ ਬਲਾਕ ਸੰਮਤੀ ਦੀ ਸੀਟ ਜਿੱਤ ਕੇ ਕਾਂਗਰਸੀ ਦੀ ਝੋਲੀ 'ਚ ਪਾਈ ਹੈ | ਮੇਹਰ ਸਿੰਘ ਚੁਤਾਲਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਅਕਾਲੀ ਦਲ, ਭਾਜਪਾ ਤਿੰਨਾਂ ਪਾਰਟੀਆਂ ਦੇ ਉਮੀਦਵਰਾਂ ਨਾਲ ਸਨ, ਪ੍ਰੰਤੂ ਉਨ੍ਹਾਂ ਨੇ ਇਹ ਸੀਟ ਵੱਡੀ ਲੀਡ ਨਾਲ ਜਿੱਤੀ | ਇਸ ਮੌਕੇ ਪਿੰਡ ਚੁਤਾਲਾ ਨਿਵਾਸੀਆਂ ਅਤੇ ਮੁਹਤਬਰਾਂ ਵਲੋਂ ਉਨ੍ਹਾਂ ਨੂੰ ਜਿੱਤ ਦੀ ਖੁਸ਼ੀ ਵਿਚ ਸਨਮਾਨਿਤ ਕੀਤਾ | ਇਸ ਮੌਕੇ ਮੇਹਰ ਸਿੰਘ ਚੁਤਾਲਾ ਨੇ ਕਿਹਾ ਕਿ ਮੁਕਾਬਲਾ ਸਖ਼ਤ ਹੋਣ ਦੇ ਬਾਵਯੂਦ ਲੋਕਾਂ ਵਲੋਂ ਦਿੱਤੇ ਫਤਵੇ ਕਾਰਨ ਉਹ ਵੱਡੀ ਲੀਡ ਨਾਲ ਜਿੱਤੇ ਹਨ, ਜਿਸ ਕਾਰਨ ਉਹ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਹਨ | ਇਸ ਮੌਕੇ ਭਾਗ ਸਿੰਘ ਸਰਪੰਚ ਦੀਨਪੁਰ, ਕੁਲਦੀਪ ਸਿੰਘ, ਅਜੈਬ ਸਿੰਘ, ਬਲਵੰਤ ਸਿੰਘ ਰਾਜੂ, ਰਸੂਲਪੁਰ ਤੋਂ ਹਰਬਿੰਦਰ ਸਿੰਘ ਲਾਡੀ ਗੁੱਗੂ ਸਰਪੰਚ, ਚੁਤਾਲਾ ਤੋਂ ਜਥੇਦਾਰ ਪਾਲ ਸਿੰਘ, ਮੈਂਬਰ ਸਾਹਿਬ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ, ਗੁਰਦੇਵ ਸਿੰਘ, ਫੌਜੀ ਕਾਬਲ ਸਿੰਘ, ਸਰਵਣ ਸਿੰਘ, ਚੰਨ, ਬਲਦੇਵ ਸਿੰਘ ਸਰਪੰਚ ਸੁਖਦੇਵ ਸਿੰਘ, ਮਹਿੰਦਰ ਸਿੰਘ, ਚੇਅਰਮੈਨ ਗੁਰਦੀਪ ਸਿੰਘ ਸਰਪੰਚ, ਹਰਜਿੰਦਰ ਸਿੰਘ, ਗੁਰਦਿਆਲ ਸਿੰਘ, ਸਿਕੰਦਰ ਸਿੰਘ ਆਦਿ ਨੇ ਮੇਹਰ ਸਿੰਘ ਚੁਤਾਲਾ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਲੋਕ ਲਹਿਰ ਪਾਰਟੀ ਵਲੋਂ ਤੀਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਜੇਲ੍ਹਾਂ ਲਈ 126 ਕਰੋੜ ਰੁਪਏ ਦੀ ਲਾਗਤ ਨਾਲ ਏ.ਆਈ. ਅਧਾਰਿਤ ਉੱਪਕਰਨ ਖ਼ਰੀਦਣ ਦੀ ਪ੍ਰਕਿਰਿਆ ਜਾਰੀ-ਭੁੱਲਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।