ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਮÏਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ਸਮਾਗਮ ਦੀ ਆਰੰਭਤਾ ਗੁਰੂ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀ ਵਲੋਂ ਤੰਤੀ ਸਾਜਾਂ ਦੁਆਰਾ ਸ਼ਬਦ ਕੀਰਤਨ ਨਾਲ ਹੋਈ | ਸੰਤ ਗਿਆਨੀ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਦੇ ਪਦਿਆਂ 'ਚ ਹਾੜ ਮਹੀਨੇ ਦੀ ਰੁੱਤ ਦੇ ਪਰਥਾਏ ਮਨੁੱਖ ਦੀਆਂ ਸੰਸਾਰਕ ਖ਼ਾਹਿਸ਼ਾਂ ਦਾ ਤਿਆਗ ਕਰਨ ਅਤੇ ਹਾੜ ਮਹੀਨੇ ਦੀ ਤਪਸ਼ ਨਾਲ ਸਬੰਧਿਤ ਮਨੁੱਖੀ ਸੋਚ ਦੇ ਬਦਲਾਅ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਜੀਵਨ ਦਾ ਮੂਲ ਆਧਾਰ ਹੈ, ਪਰ ਜਦੋਂ ਮਨੁੱਖ ਉਸ ਨੂੰ ਤਿਆਗ ਭਾਵ ਭੁੱਲਾ ਦਿੰਦਾ ਹੈ, ਤਾਂ ਹਾੜ ਮਹੀਨੇ ਦੀ ਤਪਸ਼ ਤੰਗ ਕਰਦੀ ਮਹਿਸੂਸ ਹੁੰਦੀ ਹੈ | ਬਾਬਾ ਜੀ ਨੇ ਗੁਰਮਤਿ ਸਿਧਾਂਤਾਂ ਦੀ ਕਲਿਆਣਕਾਰੀ ਰਮਜ਼ ਸਮਝਾਉਂਦਿਆਂ ਕਿਹਾ ਕਿ ਮਨੁੱਖ ਨੂੰ ਦੂਜੇ ਮਨੁੱਖ ਤੋਂ ਵਿਭਿੰਨ ਲੋੜਾਂ ਖ਼ਾਹਿਸ਼ਾਂ ਦੀ ਪੂਰਤੀ ਦਾ ਤਿਆਗ ਕਰਕੇ ਸਰਬ ਦਾਤੇ ਤੇ ਅਥਾਹ ਅਮੁੱਕ ਖ਼ਜ਼ਾਨੇ ਸਰਬ ਪਿ੍ਤਪਾਲਕ ਵਾਹਿਗੁਰੂ ਜੀ ਦੇ ਦਰ ਘਰ ਤੋਂ ਹੀ ਆਸ ਕਰਨੀ ਚਾਹੀਦੀ ਹੈ | ਸਮਾਗਮ ਦÏਰਾਨ ਬਾਬਾ ਜੀ ਨੇ ਜਵੱਦੀ ਟਕਸਾਲ ਵਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਗੁਰਮਤਿ ਸੰਗੀਤ ਦੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਇਸੇ ਮਹੀਨੇ ਦੀ 16, 17 ਅਤੇ 18 ਤਰੀਕ ਨੂੰ ਗੁਰਮਤ ਸੰਗੀਤ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ, ਜਿਸ ਵਿਚ ਗੁਰਮਤਿ ਸੰਗੀਤ ਦੇ ਮਾਹਿਰ ਉਸਤਾਦ ਸੰਗੀਤਕ ਗਿਆਨ ਨੂੰ ਸਾਂਝਾ ਕਰਨਗੇ | ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਗਰਮੀ ਦੀਆਂ ਛੁੱਟੀਆਂ 'ਚ ਆਪਣੇ ਬੱਚਿਆਂ ਨੂੰ ਇਸ ਕਾਰਜਸ਼ਾਲਾ ਵਿਚ ਸ਼ਮੂਲੀਅਤ ਕਰਵਾ ਕੇ ਗੁਰਮਤਿ ਸੰਗੀਤ ਪ੍ਰਤੀ ਜਾਗਰੂਕਤਾ ਪੈਦਾ ਕਰਨ | ਸਮਾਗਮ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |