25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼ ਦੀ ਡਾਇਰੈਕਟਰ ਉਚ ਸਿੱਖਿਆ ਨਾਲ ਹੋਈ ਅਹਿਮ ਮੀਟਿੰਗ <br/>

ਡਾਇਰੈਕਟਰ ਉੱਚ ਸਿੱਖਿਆ ਨੂੰ ਮਿਲਣ ਦੇ ਬਾਅਦ ਜਾਣਕਾਰੀ ਸਾਂਝੀ ਕਰਦੇ ਹੋਏ ਏ.ਯੂ.ਸੀ.ਟੀ. ਵਫਦ ਦੇ ਮੈਂਬਰ ਪ੍ਰੋ. ਤਰੁਣ ਘਈ, ਪ੍ਰੋ. ਜਸਪਾਲ ਸਿੰਘ ਅਤੇ ਸਾਥੀ | ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਜ਼ (ਏ.ਯੂ.ਸੀ.ਟੀ.) ਦਾ ਇੱਕ ਵਫ਼ਦ ਡਾਇਰੈਕਟਰ ਉਚ ਸਿੱਖਿਆ ਪੰਜਾਬ ਗਿਰੀਸ਼ ਦਾਲਿਆਨ ਨੂੰ ਮਿਲਿਆ | ਜੱਥੇਬੰਦੀ ਦੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਅਤੇ ਬੁਲਾਰੇ ਪ੍ਰੋ. ਤਰੁਣ ਘਈ ਨੇ ਦੱਸਿਆ ਕਿ ਡਾਇਰੈਕਟਰ ਉਚ ਸਿੱਖਿਆ ਨਾਲ ਪੰਜਾਬ ਦੀ ਉਚ ਸਿੱਖਿਆ ਦੇ ਮਾੜੇ ਹਾਲਾਤ ਅਤੇ ਉਨ੍ਹਾਂ ਵਿਚ ਹੋਣ ਵਾਲੇ ਸੁਧਾਰਾਂ ਤੇ ਗੱਲਬਾਤ ਕੀਤੀ ਗਈ | ਡਾਇਰੈਕਟਰ ਉੱਚ ਸਿੱਖਿਆ ਕੋਲੋਂ ਵਿਭਾਗ ਵੱਲੋਂ ਕਾਲਜ ਮੈਨੇਜਮੈਂਟਾਂ ਨੂੰ ਇੱਕ ਸਖ਼ਤ ਪੱਤਰ ਅਨਏਡਿਡ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਨੂੰ 7ਵੇਂ ਪੇ ਸਕੇਲ ਦੀ ਤਨਖ਼ਾਹ ਅਤੇ ਬਣਦੇ ਏਰੀਅਰ ਦੇਣ ਦੇ ਸੰਬੰਧ ਵਿਚ ਜਲਦ ਕੱਢਿਆ ਜਾਵੇ | ਪ੍ਰੋ. ਘਈ ਨੇ ਦੱਸਿਆ ਕਿ ਡਾਇਰੈਕਟਰ ਉਚ ਸਿੱਖਿਆ ਨੂੰ ਅਯੋਗ ਪਿ੍ੰਸੀਪਲਾਂ ਨੂੰ ਲੈ ਕੇ ਸਰਕਾਰ ਦੀ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਜਲਦ ਕਾਰਵਾਈ ਕਰਨ ਲਈ ਵੀ ਕਿਹਾ ਗਿਆ | ਮੰਗ ਕੀਤੀ ਗਈ ਕਿ ਜਲਦ ਇਹਨਾਂ ਪਿ੍ੰਸੀਪਲਾਂ ਨੂੰ ਹਟਾ ਕੇ ਯੋਗ ਉਮੀਦਵਾਰਾਂ ਨੂੰ ਪਿ੍ੰਸੀਪਲ ਬਣਾਇਆ ਜਾਵੇ | ਘਈ ਨੇ ਦੱਸਿਆ ਕਿ ਡਾਇਰੈਕਟਰ ਉੱਚ ਸਿੱਖਿਆ ਨਾਲ ਅਨਏਡਿਡ ਪੋਸਟਾਂ ਨੂੰ ਏਡਿਡ ਪੋਸਟਾਂ ਵਿਚ ਤਬਦੀਲ ਕਰਨ ਦੇ ਨਾਲ ਹੀ ਮਾਣਯੋਗ ਹਾਈਕੋਰਟ ਦੇ ਫ਼ੈਸਲੇ, ਉਚ ਸਿੱਖਿਆ ਮਹਿਕਮੇ ਵਲੋਂ ਪਹਿਲਾਂ ਕੀਤੀਆਂ ਪੋਸਟਾਂ ਵਿਚ ਤਬਦੀਲੀ ਦੀਆਂ ਕਾਪੀਆਂ ਵੀ ਦਿਖਾਈਆਂ ਗਈਆਂ | ਡਾਇਰੈਕਟਰ ਉਚ ਸਿੱਖਿਆ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਸਰਕਾਰੀ ਕਾਲਜ ਲੁਧਿਆਣੇ ਦੇ ਪਿ੍ੰਸੀਪਲਾ ਦੀਆਂ ਸਰਕਾਰ ਵਲੋਂ ਕੱਢੀ ਲੱਖਾਂ ਰੁਪਏ ਦੀ ਰਿਕਵਰੀ ਦੀ ਚਿੱਠੀ ਅਤੇ ਗੁਰਦਾਸਪੁਰ ਦੇ ਪਿ੍ੰਸੀਪਲ ਦੀ ਮੁੱਖ ਮੰਤਰੀ ਵੱਲੋਂ ਕਰਵਾਈ ਜਾ ਰਹੀ ਵਿਜੀਲੈਂਸ ਜਾਂਚ ਦੀ ਕਾਪੀ ਦਿਖਾ ਤੁਰੰਤ ਇਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ | ਪ੍ਰੋ. ਜਸਪਾਲ ਨੇ ਦੱਸਿਆ ਕਿ ਡਾਇਰੈਕਟਰ ਉੱਚ ਸਿੱਖਿਆ ਨੇ ਬੜੀ ਗੰਭੀਰਤਾ ਨਾਲ ਸਾਰੇ ਮੁੱਦਿਆ 'ਤੇ ਚਰਚਾ ਕੀਤੀ ਅਤੇ ਜਲਦ ਸਖ਼ਤ ਕਾਰਵਾਈ ਦੀ ਵੀ ਗੱਲ ਕਹੀ |

ਪਿਛਲੀ ਖ਼ਬਰ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੇ ਯੂਨੀਅਨ ਆਗੂ <br/> ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਵਰਗਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।