11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਨੁੱਖਤਾ ਦੀ ਸੇਵਾ ਹਿਤ ਕਾਰਸੇਵਾ ਹੀਰਾ ਬਾਗ ਚੈਰੀਟੇਬਲ ਟਰੱਸਟ ਸਮਾਜ ਸੇਵੀ ਕਾਰਜਾਂ ਵਿਚ ਪਾ ਰਿਹਾ ਵਡਮੁੱਲਾ ਯੋਗਦਾਨ-ਜਥੇ. ਭਿੰਦਾ ਆਲਮਗੀਰ <br/>

ਡੀ. ਐਮ. ਸੀ. ਹਸਪਤਾਲ ਲੁਧਿਆਣਾ ਵਿਖੇ ਸਵੇਰੇ ਸ਼ਾਮ ਲਗਾਏ ਜਾਂਦੇ ਗੁਰੂ ਕੇ ਲੰਗਰਾਂ ਦੀ ਨਿਗਰਾਨੀ ਕਰਨ ਸਮੇਂ ਉਪ ਚੇਅਰਮੈਨ ਜਥੇ. ਹਰਪਿੰਦਰ ਸਿੰਘ ਭਿੰਦਾ ਆਲਮਗੀਰ (ਇਨਸੈੱਟ) ਚੇਅਰਮੈਨ ਬਾਬਾ ਅਮਰੀਕ ਸਿੰਘ ਪਟਿਆਲਾ | ਅਜੀਤ ਤਸਵੀਰ<br/> 21-06-2025

  ਆਲਮਗੀਰ, 20 ਜੂਨ (ਜਰਨੈਲ ਸਿੰਘ ਪੱਟੀ)-ਕਾਰਸੇਵਾ ਹੀਰਾ ਬਾਗ ਚੈਰੀਟੇਬਲ ਟਰੱਸਟ ਦੇ ਉਪ ਚੇਅਰਮੈਨ ਅਤੇ ਕਾਰਸੇਵਾ ਡੇਰਾ ਆਲਮਗੀਰ ਮੁਖੀ ਜਥੇ. ਹਰਭਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕਾਰਸੇਵਾ ਰਾਹੀਂ ਸੰਤ ਬਾਬਾ ਅਮਰੀਕ ਸਿੰਘ ਵਲੋਂ ਜਿੱਥੇ ਸਿੱਖ ਸਿਧਾਂਤਾਂ ਦੀ ਪ੍ਰਫੁੱਲਤਾ ਲਈ ਧਾਰਮਿਕ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਰਹਿਨੁਮਾਈ ਹੇਠ ਕਾਰ ਸੇਵਾ ਡੇਰਾ ਹੀਰਾ ਬਾਗ ਚੈਰੀਟੇਬਲ ਟਰੱਸਟ ਪਟਿਆਲਾ ਦੇ ਰਾਹੀਂ ਸਮਾਜਿਕ ਕੰਮਾਂ ਨੂੰ ਵੀ ਲਗਾਤਾਰ ਜਾਰੀ ਰੱਖਿਆ ਹੋਇਆ ਹੈ | ਇਸ ਸਬੰਧੀ ਡੇਰਾ ਕਾਰਸੇਵਾ ਆਲਮਗੀਰ ਵਿਖੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੈਕਟਰੀ ਬਾਬਾ ਗੁਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਚੇਅਰਮੈਨ ਬਾਬਾ ਅਮਰੀਕ ਸਿੰਘ ਅਤੇ ਉਪ ਚੇਅਰਮੈਨ ਹਰਪਿੰਦਰ ਸਿੰਘ ਭਿੰਦਾ ਆਲਮਗੀਰ ਦੀ ਅਗਵਾਈ ਹੇਠ ਮਨੁੱਖਤਾ ਦੀ ਭਲਾਈ ਲਈ ਟਰੱਸਟ ਪਿਛਲੇ ਕਈ ਦਹਾਕਿਆਂ ਤੋਂ ਕਾਰਜ ਕਰ ਰਿਹਾ ਹੈ, ਜਿਸ ਤਹਿਤ ਹਰ ਸਾਲ 17 ਫਰਵਰੀ ਨੂੰ ਪੰਜ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਸਮਾਗਮ ਸਮੇਂ ਤਿੰਨ ਦਿਨਾਂ ਮੁਫ਼ਤ ਮੈਡੀਕਲ ਕੈਂਪ ਦੌਰਾਨ ਸਰਕਾਰੀ ਰਾਜਿੰਦਰਾ ਹਸਪਤਾਲ ਪਾਰਕ ਅਤੇ ਰੰਧਾਵਾ ਹਸਪਤਾਲ ਵਰਗੇ ਅਹਿਮ ਨਾਮੀ ਅਦਾਰਿਆਂ ਦੇ ਮਾਹਿਰ ਡਾਕਟਰ ਮੁਫ਼ਤ ਚੈੱਕਅਪ ਕਰਕੇ ਦਵਾਈਆਂ ਦਿੰਦੇ ਹਨ | ਮਨੁੱਖਤਾ ਦੀ ਸੇਵਾ ਹਿਤ ਵੱਡੇ ਪੱਧਰ 'ਤੇ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਤਿੰਨ ਦਿਨ ਦੀਵਾਨ ਸਜਾਏ ਜਾਂਦੇ ਹਨ | ਗੁਰਸਿੱਖ ਸਿਧਾਂਤਾਂ ਅਨੁਸਾਰ ਮਨੁੱਖਤਾ ਦੀ ਸੇਵਾ ਹਿਤ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਡੀ.ਐਮ.ਸੀ. ਲੁਧਿਆਣਾ ਦੇ ਮਰੀਜ਼ਾਂ ਲਈ ਸਵੇਰੇ ਅਤੇ ਸ਼ਾਮ ਨੂੰ (ਮੁਫ਼ਤ ਖਾਣਾ) ਗੁਰੂ ਕਾ ਲੰਗਰ ਮੁਹੱਈਆ ਕਰਵਾਇਆ ਜਾਂਦਾ ਹੈ | ਸੈਕਟਰੀ ਵਿਰਕ ਨੇ ਦੱਸਿਆ ਬਾਬਾ ਅਮਰੀਕ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਪੰਜ ਪੁਲ, ਹਰਿਆਣੇ ਅਤੇ ਉੱਤਰ ਪ੍ਰਦੇਸ ਵਿਚ ਤਿੰਨ-ਤਿੰਨ ਪੁਲ ਬਣਾਏ ਗਏ ਹਨ | ਗੁਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਅਮਰੀਕ ਸਿੰਘ ਦੀ ਸੇਵਾ ਨਿਗਰਾਨੀ ਹੇਠ 65 ਦੇ ਕਰੀਬ ਗੁਰਦੁਆਰਾ ਸਾਹਿਬ ਦੀ ਉਸਾਰੀ, ਰੱਖ ਰਖਾਅ ਅਤੇ ਲੰਗਰ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ | ਖ਼ਜ਼ਾਨਚੀ ਗੁਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਪਿੰਡਾਂ ਦੇ ਸਥਾਨਕ ਗੁਰਦੁਆਰਾ ਸਾਹਿਬ 'ਚ ਵੀ ਸੇਵਾ ਅਤੇ ਲੋੜੀਂਦੇ ਕੈਂਪਾਂ ਦਾ ਪ੍ਰਬੰਧ ਵੀ ਟਰੱਸਟ ਵਲੋਂ ਲਗਾਤਾਰ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬੀਕਾਨੇਰ ਨਜ਼ਦੀਕ ਇਕ ਵੱਡੀ ਗਊਸ਼ਾਲਾ ਚਲਾਈ ਜਾ ਰਹੀ ਹੈ, ਜਿੱਥੇ ਗਊ ਵੰਸ਼ ਦੀ ਸੇਵਾ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ ਗਰਮੀ 'ਚ ਅੱਖਾਂ ਨੂੰ ਡਰਾਈਨੈੱਸ ਤੋਂ ਬਚਾਓ-ਡਾ. ਨੀਲਿਮਾ ਆਰੋਨ <br/> ਅਗਲੀ ਖ਼ਬਰ ਸਤਪਾਲ ਸਿੰਘ ਪਾਲ ਨਮਿਤ ਅੰਤਿਮ ਅਰਦਾਸ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।