ਲੁਧਿਆਣਾ, 20 ਜੂਨ (ਡਾ. ਤਰਲੋਚਨ ਸਿੰਘ)-ਜ਼ਿਆਦਾ ਗਰਮੀ ਵਿਚ ਅੱਖਾਂ ਡਰਾਈ ਹੋ ਜਾਂਦੀਆਂ ਹਨ, ਜਿਸ ਕਾਰਨ ਅੱਖਾਂ ਵਿਚ ਖੁਜਲੀ ਹੋਣ ਲੱਗਦੀ ਹੈ ਤਾਂ ਉਸ ਵਕਤ ਘਬਰਾਉਣ ਦੀ ਲੋੜ ਨਹੀਂ | ਉਸ ਵਕਤ ਅੱਖਾਂ ਨੂੰ ਮਲੋ ਨਾ ਬਲਕਿ ਹੱਥ ਧੋਕੇ ਅੱਖਾਂ ਵਿਚ ਠੰਡੇ ਪਾਣੀ ਦੇ ਛਿੱਟੇ ਮਾਰੋ ਤੇ ਅੱਖਾਂ ਨੂੰ ਡਰਾਈਨੈਸ ਤੋਂ ਬਚਾਓ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਐਸ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਨੀਲਿਮਾ ਆਰੋਨ ਨੇ ਕਿਹਾ ਕਿ ਪੱਖੇ ਦੇ ਸਾਹਮਣੇ ਨਾ ਬੈਠੋ ਅਤੇ ਧੁੱਪ ਵਿਚ ਜਾਣ ਸਮੇਂ ਅੱਖਾਂ 'ਤੇ ਧੁੱਪ ਵਾਲੀ ਐਨਕ ਜ਼ਰੂਰ ਲਗਾਓ | ਉਨ੍ਹਾਂ ਦੱਸਿਆ ਕਿ ਐਸ.ਪੀ.ਐਸ ਹਸਪਤਾਲ ਵਿਚ ਮੋਤੀਆ ਬਿੰਦ, ਕਾਲਾ ਮੋਤੀਆ ਤੇ ਪੁਤਲੀ ਦੇ ਅਪ੍ਰੇਸ਼ਨਾਂ ਤੋਂ ਇਲਾਵਾ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਬਹੁਤ ਹੀ ਤਸੱਲੀਬਖਸ਼ ਢੰਗ ਨਾਲ ਕੀਤਾ ਜਾਂਦਾ ਹੈ |