11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਰਿਵਾਰ ਸਮੇਤ ਆਪਣੇ ਸਹੁਰਾ ਪਰਿਵਾਰ ਘਰ ਛੁੱਟੀਆਂ ਕੱਟਣ ਗਏ ਬਿਜਲੀ ਮਕੈਨਿਕ ਦੇ ਘਰ ਚੋਰੀ <br/>

ਪਰਿਵਾਰ ਸਮੇਤ ਛੁੱਟੀਆਂ ਕੱਟਣ ਗਏ ਬਿਜਲੀ ਮਕੈਨਿਕ ਦੇ ਘਰ ਚੋਰਾਂ ਵਲੋਂ ਦਿੱਤੀ ਚੋਰੀ ਦੀ ਵਾਰਦਾਤ ਤੋਂ ਬਾਅਦ ਖਿਲਰਿਆ ਸਾਮਾਨ ਦਿਖਾ ਰਹੇ ਗੁਆਢੀ ਅਤੇ ਜਾਂਚ ਕਰ ਰਿਹਾ ਪੁਲਿਸ ਅਧਿਕਾਰੀ | ਤਸਵੀਰਾਂ-ਮਨਜੀਤ ਸਿੰਘ ਦੁੱਗਰੀ <br/> 21-06-2025
ਫੁੱਲਾਂਵਾਲ, 20 ਜੂਨ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਦੀ ਚੌਂਕੀ ਬਸੰਤ ਐਵਨਿਊ ਦੇ ਅਧੀਨ ਆਉਂਦੇ ਏਰੀਏ ਸਤਜੋਤ ਨਗਰ ਦੀ ਗਲੀ ਨੰਬਰ ਇੱਕ ਵਿਚ ਚੋਰਾਂ ਨੇ ਉਦੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਘਰ ਦਾ ਮਾਲਕ ਆਪਣੇ ਪਰਿਵਾਰ ਸਮੇਤ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਸਮੇਤ ਸਹੁਰੇ ਘਰ ਗਿਆ ਹੋਇਆ ਸੀ | ਘਰ ਦਾ ਮਾਲਕ ਕਸ਼ਮੀਰ ਸਿੰਘ ਜੋ ਬਿਜਲੀ ਰਿਪੇਅਰ ਦਾ ਕੰਮ ਕਰਦਾ ਹੈ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਆਪਣੇ ਸਹੁਰਾ ਪਰਿਵਾਰ ਦੇ ਘਰ ਗਿਆ ਹੋਇਆ ਸੀ | ਉਸ ਦੇ ਗੁਆਂਢੀਆਂ ਨੇ ਉਸ ਨੂੰ ਫੋਨ 'ਤੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਘਰ ਦਾ ਮੇਨ ਦਰਵਾਜ਼ਾ ਖੁੱਲਿਆ ਹੋਇਆ ਹੈ ਅਤੇ ਅੰਦਰ ਪੱਖਾ ਚੱਲ ਰਿਹਾ | ਜਦੋਂ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਥੇ ਜਾ ਕੇ ਦੇਖਣ ਲਈ ਕਿਹਾ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ | ਉਸ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਦੀ ਅਲਮਾਰੀ ਵਿਚ ਚਾਰ ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਦੇ ਕਰੀਬ ਨਗਦੀ ਮੌਜੂਦ ਸੀ, ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ | ਇਸ ਤੋਂ ਇਲਾਵਾ ਉਸ ਦੇ ਕਾਰੋਬਾਰ ਨਾਲ ਸੰਬੰਧਿਤ ਕੁਝ ਕਾਗਜ਼ ਪੱਤਰ ਵੀ ਘਰ 'ਚੋਂ ਗਾਇਬ ਪਾਏ ਗਏ | ਮੌਕੇ 'ਤੇ ਪਹੁੰਚੇ ਬਸੰਤ ਐਵਨਿਊ ਚੌਕੀ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਕਿਹਾ ਕਿ ਮਾਲਕ ਦੇ ਦਿੱਤੇ ਬਿਆਨਾਂ ਦੇ ਆਧਾਰ 'ਤੇ ਮੁਕਦਮਾ ਦਰਜ ਕਰਕੇ ਅਗਲੀ ਤਫਦੀਸ਼ ਆਰੰਭ ਕੀਤੀ ਜਾਵੇਗੀ |

ਪਿਛਲੀ ਖ਼ਬਰ ਲੋਕਾਂ ਦਾ 'ਆਪ' ਤੋਂ ਮੋਹ ਭੰਗ ਹੋ ਚੁੱਕਾ ਹੈ-ਚੀਮਾ ਜੱਸੀਆਂ <br/> ਅਗਲੀ ਖ਼ਬਰ ਗਰਮੀ 'ਚ ਅੱਖਾਂ ਨੂੰ ਡਰਾਈਨੈੱਸ ਤੋਂ ਬਚਾਓ-ਡਾ. ਨੀਲਿਮਾ ਆਰੋਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।