ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਨਵੀਆਂ ਸੜਕਾਂ ਦਾ ਨਿਰਮਾਣ, ਪਾਣੀ, ਸੀਵਰੇਜ, ਸਿਹਤ ਸਹੂਲਤਾਂ ਅਤੇ ਹਰ ਪ੍ਰਕਾਰ ਦੀਆਂ ਇਲਾਕਾ ਨਿਵਾਸੀਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਹਲਕਾ ਆਤਮ ਨਗਰ ਸ਼ਹਿਰ ਦਾ ਮੋਹਰੀ ਹਲਕਾ ਬਣਦਾ ਜਾ ਰਿਹਾ ਹੈ | ਇਸੇ ਲੜੀ ਤਹਿਤ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਅੱਜ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਐਮ.ਜੀ.ਐਮ. ਸਕੂਲ ਅਤੇ ਪੁਰਾਣੀ ਦੁੱਗਰੀ ਪੁਲਿਸ ਚੌਂਕੀ ਲਿੰਕ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰਬਰ 50 ਦੇ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਹਾਜ਼ਰ ਸਨ | ਇਸ ਮੌਕੇ ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 99.68 ਲੱਖ ਰੁਪਏ ਖਰਚ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਹਲਕੇ ਦੀ ਕੋਈ ਵੀ ਸੜਕ ਹੁਣ ਬਣੇ ਬਿਨਾਂ ਨਹੀਂ ਰਹੇਗੀ | ਸਾਰੀਆਂ ਸੜਕਾਂ ਸ਼ਾਨਦਾਰ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਹਨ | ਇਸ ਮੌਕੇ ਗੁਰਪ੍ਰੀਤ ਸਿੰਘ ਰਾਜਾ, ਪ੍ਰਦੀਪ ਕੁਮਾਰ ਅੱਪੂ, ਕਰਮਜੀਤ ਸਿੰਘ ਧਮੀਜਾ, ਸੰਜੀਵ ਮੱਲ੍ਹੀ, ਸਤਿੰਦਰ ਸਿੰਘ ਬਰਨਾਲਾ, ਮੋਹਨ ਸਿੰਘ, ਹਰਵਿੰਦਰ ਸਿੰਘ ਬਰਨਾਲਾ, ਸਚਿਨ ਮਨਚੰਦਾ, ਰਵਿੰਦਰਪਾਲ ਸਿੰਘ ਮਾਰਟਿਨ, ਸਰਬਜੀਤ ਸਿੰਘ ਗਰੇਵਾਲ, ਗੋਰਵ ਲੇਖੀ, ਮੇਹਰਬਾਨ ਸਿੱਧੂ ਅਤੇ ਇਲਾਕਾ ਨਿਵਾਸੀਆਂ ਵਲੋਂ ਗੁਲਦਸਤਾ ਭੇਟ ਕਰਦਿਆਂ ਵਿਧਾਇਕ ਕੁਲਵੰਤ ਸਿੱਧੂ ਅਤੇ ਯੁਵਰਾਜ ਸਿੱਧੂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਅਸੀਸ ਸਿੰਘ, ਅਕਸ਼ੇ ਢਾਂਡਾ, ਜਤਿੰਦਰ ਧੁੰਨਾ ਪੀ.ਏ. ਅਤੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |