30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਹਾਊਸਿੰਗ ਬੋਰਡ ਕਾਲੋਨੀ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ <br/>

ਅਜੀਤ ਡੈਸਕ 18-10-2025
ਇਆਲੀ/ਥਰੀਕੇ, 17 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਸਹਿਤ ਮਨਾਇਆ | ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਕੀਰਤਨੀ ਜਥੇ ਭਾਈ ਕੁਲਦੀਪ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰ ਸ਼ਬਦ ਨਾਲ ਜੋੜਿਆ, ਭਾਈ ਅਵਤਾਰ ਸਿੰਘ ਦੇ ਅਰਦਾਸ ਕਰਨ ਉਪਰੰਤ ਭਾਈ ਗੁਰਜੀਤ ਸਿੰਘ ਨੇ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਾਇਆ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨਛੱਤਰ ਸਿੰਘ ਸਿੱਧੂ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਸੰਗਤਾਂ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਕੌਂਸਲਰ ਸਤਨਾਮ ਸਿੰਘ ਸਨੀ ਮਾਸਟਰ, ਗੁਰਦੀਪ ਸਿੰਘ ਘੁਮਾਣ, ਗੁਰਮੀਤ ਸਿੰਘ ਕੋਚਰ, ਮਾਸਟਰ ਬਲਰਾਜ ਸਿੰਘ, ਬੂਟਾ ਸਿੰਘ, ਜਥੇਦਾਰ ਚਰਨ ਸਿੰਘ, ਸਰਦੂਲ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਨਿਰਬਾਣ, ਭਗਤ ਸਿੰਘ, ਜਗਦੀਪ ਸਿੰਘ ਭੱਠਲ, ਜਥੇਦਾਰ ਕੁਲਦੀਪ ਸਿੰਘ ਖ਼ਾਲਸਾ, ਸੁਖਬੀਰ ਸਿੰਘ ਬਿੱਟੂ, ਜਗਦੀਸ਼ ਸਿੰਘ ਬਿੱਟੂ, ਬਲਵੀਰ ਸਿੰਘ ਗਰੇਵਾਲ ਰਾਮ ਸਰਨ ਸਿੰਘ, ਰਤਨ ਚੋਪੜਾ, ਸੁਰਜੀਤ ਸਿੰਘ ਬਰਨਾਲਾ, ਬਲਰਾਜ ਸਿੰਘ ਖ਼ਾਲਸਾ, ਅਮਰਜੀਤ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਕਾਕਾ ਆਦਿ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ, ਜਿਨ੍ਹਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |

ਪਿਛਲੀ ਖ਼ਬਰ ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ 24ਵੇਂ ਦਿਨ ਵਿਚ ਦਾਖਲ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।