23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੁਖਬੀਰ ਦੀ ਲੁਧਿਆਣਾ ਫੇਰੀ ਨੇ ਅਕਾਲੀ ਵਰਕਰਾਂ ਵਿਚ ਭਰਿਆ ਜੋਸ਼ <br/>

ਅਜੀਤ ਡੈਸਕ 06-12-2025
ਇਆਲੀ/ਥਰੀਕੇ/ਫੁੱਲਾਂਵਾਲ, 5 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸੂਬੇ ਅੰਦਰ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਜਿੱਤ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪੱਬਾਂ ਭਾਰ ਹਨ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਪਾਈ ਫੇਰੀ ਨੇ ਅਕਾਲੀ ਵਰਕਰਾਂ ਵਿਚ ਜੋਸ਼ ਭਰ ਦਿੱਤਾ | ਉਹ ਅੱਜ ਪਿੰਡ ਝਾਂਡੇ ਵਿਖੇ ਗੁਰੂ ਨਾਨਕ ਦਰਬਾਰ ਦੇ ਮੁੱਖੀ ਸੁਆਮੀ ਰਾਮਪਾਲ ਸਿੰਘ ਦੇ ਪਿਤਾ ਬਾਬਾ ਗੁਲਜ਼ਾਰ ਸਿੰਘ ਦੀ 24ਵੀਂ ਬਰਸੀ ਸਮਾਗਮਾਂ ਵਿਚ ਪਹੁੰਚੇ ਸਨ | ਜਿਸ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਦੇ ਦਫ਼ਤਰ ਵਿਖੇ ਇੱਕ ਵਰਕਰ ਮਿਲਣੀ ਦੌਰਾਨ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਸਮੇਤ ਵਰਕਰਾਂ ਨੂੰ ਥਾਪੜਾ ਦਿੱਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬੇਖੌਫ ਅਤੇ ਤਕੜੇ ਹੋ ਕੇ ਇਹ ਚੋਣਾਂ ਲੜਨ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ |
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪ੍ਰਸ਼ਾਸਨ ਪਾਸੋਂ ਡਰਨ ਦੀ ਲੋੜ ਨਹੀਂ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਤੁਰੰਤ ਪਾਰਟੀ ਹਾਈਕਮਾਂਡ ਨੂੰ ਸੂਚਿਤ ਕਰਨ, ਉਹ ਹਮੇਸ਼ਾ ਵਰਕਰਾਂ ਦੀ ਪਿੱਠ ਤੇ ਖੜੇ੍ਹ ਹਨ | ਇਸ ਮੌਕੇ ਲੁਧਿਆਣਾ ਦਿਹਾਂਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਸਮੇਤ ਚਰਨਜੀਤ ਸਿੰਘ ਕਾਲਾ ਦਾਦ, ਹਰਪ੍ਰੀਤ ਸਿੰਘ ਸਿੰਮਕ, ਰਘਬੀਰ ਸਿੰਘ ਥਰੀਕੇ, ਰਤਨ ਸਿੰਘ ਕਮਾਲਪੁਰੀ, ਸਮੇਤ ਹੋਰ ਵਰਕਰ ਸਾਹਿਬਾਨ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੰਡੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਿੱਲ ਨੇ ਚੇਅਰਮੈਨ ਬਰਸਟ ਨਾਲ ਕੀਤੀ ਮੀਟਿੰਗ <br/... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੌਰਾਨ ਲੋਕਾਂ ਦੇ ਮਨਾਂ ਵਿਚ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ-ਹਰਨਾਮਪੁਰਾ, ਆਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।