23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵਪਾਰਕ ਸਫ਼ੈਦੇ ਦੇ ਕਲੋਨ ਤੇ ਹੋਰ ਰੁੱਖਾਂ ਦੇ ਵਿਕਾਸ ਲਈ ਪੀ.ਏ.ਯੂ. ਨੇ ਕੀਤਾ ਸਮਝÏਤਾ <br/>

ਅਜੀਤ ਡੈਸਕ 06-12-2025
ਲੁਧਿਆਣਾ, 5 ਦਸੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਅਤੇ ਰੁਚੀਰਾ ਪੇਪਰਜ਼ ਲਿਮਟਿਡ ਵਿਚਕਾਰ ਅੱਜ ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਦਿਸ਼ਾ ਵਿਚ ਇਕ ਸਾਰਥਕ ਕਦਮ ਪੁੱਟਿਆ ਗਿਆ | ਵਪਾਰਕ ਸਫ਼ੈਦੇ ਦੇ ਕਲੋਨ ਅਤੇ ਹੋਰ ਤੇਜ਼ੀ ਨਾਲ ਵਧਣ ਵਾਲੇ ਰੁੱਖਾਂ ਦੀ ਵੱਡੀ ਪੱਧਰ 'ਤੇ ਖੋਜ ਦੇ ਵਿਕਾਸ ਲਈ ਇਕ ਸਮਝÏਤਾ ਹੋਇਆ, ਜਿਸ ਅਨੁਸਾਰ ਰੁਚਿਕਾ ਪੇਪਰਜ਼ ਯੂਨੀਵਰਸਿਟੀ ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੂੰ ਖੋਜ ਲਈ ਮਾਲੀ ਇਮਦਾਦ ਮੁਹੱਈਆ ਕਰਵਾਏਗੀ | ਇਸ ਕਾਰਜ ਵਿਚ ਭੂਮੀ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਵਲੋਂ ਕਲੋਨਾਂ ਦੇ ਵਿਕਾਸ ਦੇ ਨਾਲ-ਨਾਲ ਪੇਪਰ ਮਿੱਲ ਵਲੋਂ ਵਰਤੇ ਪਾਣੀ ਦੀ ਸੁਧਾਈ ਤੋਂ ਬਾਅਦ ਵਰਤੋਂ ਯੋਗਤਾ ਦਾ ਮੁਲਾਂਕਣ ਕਰਨ ਦਾ ਕਾਰਜ ਵੀ ਕੀਤਾ ਜਾਵੇਗਾ | ਇਸ ਸਮਝÏਤੇ ਉਪਰ ਪੀ.ਏ.ਯੂ. ਦੀ ਤਰਫ਼ੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪੇਪਰ ਮਿੱਲ ਵਲੋਂ ਸਲਭ ਭਾਰਦਵਾਜ ਸਹਿਯੋਗੀ ਜਨਰਲ ਮੈਨੇਜਰ ਨੇ ਦਸਤਖ਼ਤ ਕੀਤੇ | ਦੋਵਾਂ ਸੰਸਥਾਵਾਂ ਦੇ ਵਿਗਿਆਨੀ ਅਤੇ ਉਚ ਅਧਿਕਾਰੀ ਮÏਕੇ ਤੇ ਮÏਜੂਦ ਰਹੇ | ਪੇਪਰ ਮਿੱਲ ਦੇ ਪ੍ਰਤੀਨਿਧਾਂ ਨੇ ਆਸ ਪ੍ਰਗਟਾਈ ਕਿ ਇਹ ਸਮਝÏਤਾ ਲੰਮੇ ਸਮੇਂ ਤੱਕ ਨਿਭਣ ਵਾਲਾ ਅਤੇ ਪੰਜਾਬ ਦੀ ਖੇਤੀ ਜੰਗਲਾਤ ਸੰਬੰਧੀ ਦਸ਼ਾ ਨੂੰ ਵਿਕਸਿਤ ਕਰਨ ਵਿਚ ਸਹਾਈ ਹੋਵੇਗਾ | ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਪਾਲ ਸਿੰਘ ਢਿੱਲੋਂ ਨੇ ਇਸ ਸਮਝÏਤੇ ਉਪਰ ਖ਼ੁਸ਼ੀ ਪ੍ਰਗਟ ਕਰਦਿਆਂ ਪੀ.ਏ.ਯੂ. ਵਲੋਂ ਖੇਤੀ ਜੰਗਲਾਤ ਸੰਬੰਧੀ ਕੀਤੇ ਕਾਰਜ ਅਤੇ ਸਿਫ਼ਾਰਸ਼ਾਂ ਦੀ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਭੀਮ ਪੇਮੈਂਟਸ ਐਪ ਨੇ 8 ਨਵੀਆਂ ਵਿਸ਼ੇਸ਼ਤਾਵਾਂ ਸ਼ੁਰੂ ਕੀਤੀਆਂ ਅਗਲੀ ਖ਼ਬਰ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਸ਼ਣ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।