11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ਼ਹੀਦੀ ਜੋੜ ਮੇਲਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਗੱਡੀਆਂ ਦਾ ਟੋਲ ਟੈਕਸ ਨਾ ਕੱਟਿਆ ਜਾਵੇ-ਕਿਸਾਨ ਆਗੂ ਜੱਸਾ

ਅਜੀਤ ਡੈਸਕ 23-12-2025
ਲਾਡੋਵਾਲ, 22 ਦਸੰਬਰ (ਬਲਬੀਰ ਸਿੰਘ ਰਾਣਾ)-ਸ਼ਹੀਦੀ ਜੋੜ ਮੇਲਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਤੇ ਨੀਲਾ ਜਾ ਕੇਸਰੀ ਝੰਡਾ ਲਗਾਇਆ ਹੋਇਆ ਹੈ, ਉਨ੍ਹਾਂ ਦਾ ਰਸਤੇ ਵਿਚ ਪੈਣ ਵਾਲੇ ਟੋਲ ਪਲਾਜ਼ਿਆਂ 'ਤੇ ਟੋਲ ਟੈਕਸ ਨਾ ਕੱਟਿਆ ਜਾਵੇ | ਇਹ ਵਿਚਾਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ, ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ ਨੂਰਪੁਰ ਬੇਟ ਨੇ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸੰਗਤਾਂ ਸ਼ਹੀਦੀ ਜੋੜ ਮੇਲੇ ਤੇ ਆਪਣਾ ਸ਼ਰਧਾ ਸਮਨ ਭੇਟ ਕਰਨ ਲਈ ਨਤਮਸਤਕ ਹੋਣ ਵਾਸਤੇ ਜਾਂਦੀਆਂ ਹਨ, ਕਿਉਂਕਿ ਦਸ਼ਮੇਸ਼ ਪਿਤਾ ਦੇ ਲਾਡਲੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ |

ਪਿਛਲੀ ਖ਼ਬਰ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀਆ ਸ਼ਹੀਦੀਆਂ ਨੂੰ ਸਮਰਪਿਤ ਗੁਰਮਤਿ ਕਥਾ ਅਤੇ ਕੀਰਤਨ ਸਮਾਗਮ 31 ਦਸੰਬਰ ਤੱਕ ਜਾਰ... ਅਗਲੀ ਖ਼ਬਰ ਸੁਖਬੀਰ ਤੇ ਹਰਸਿਮਰਤ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਘਰ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।