11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਵਲੋਂ ਯੌਨ ਉਤਪੀੜਨ ਰੋਕਥਾਮ ਹਫ਼ਤਾ ਮਨਾਇਆ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਜਤਿੰਦਰ ਭੰਬੀ)-ਬਲਰਾਜ ਕੁਮਾਰ ਭਸੀਨ ਪ੍ਰਧਾਨ ਐਸ.ਡੀ.ਪੀ. ਸਭਾ ਅਤੇ ਕਾਲਜ ਮੈਨੇਜਿੰਗ ਕਮੇਟੀ ਦੀ ਪੇ੍ਰਰਨਾ ਹੇਠ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਲੁਧਿਆਣਾ ਦੇ ਯੌਨ ਉਤਪੀੜਨ ਅਤੇ ਕਾਨੂੰਨੀ ਸਾਖਰਤਾ ਅਤੇ ਅਵਸਰ ਸੈੱਲ ਵਲੋਂ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ਯੌਨ ਉਤਪੀੜਨ ਰੋਕਥਾਮ ਹਫ਼ਤਾ ਮਨਾਇਆ ਗਿਆ | ਇਸ ਕਾਰਜਕ੍ਰਮ ਦਾ ਮਕਸਦ ਕੈਂਪਸ ਵਿਚ ਜਾਗਰੂਕਤਾ, ਗੌਰਵ ਅਤੇ ਸੁਰੱਖਿਆ ਨੂੰ ਪ੍ਰੋਤਸਾਹਿਤ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਯੌਨ ਉਤਪੀੜਨ, ਇਸ ਨਾਲ ਸੰਬੰਧਿਤ ਕਾਨੂੰਨੀ ਢਾਂਚੇ ਅਤੇ ਸਨਮਾਨਪੂਰਕ ਅਕਾਦਮਿਕ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇਕ ਗਿਆਨਵਰਧਕ ਭਾਸ਼ਣ ਦਿੱਤਾ ਗਿਆ | ਇਸ ਦੇ ਨਾਲ ਹੀ ਇਕ ਪੋਸਟਰ-ਨਿਰਮਾਣ ਗਤੀਵਿਧੀ ਵੀ ਕਰਵਾਈ ਗਈੇ | ਕਾਰਜਕ੍ਰਮ ਦਾ ਸਮਾਪਨ ਇਕ ਪ੍ਰਣ ਨਾਲ ਕੀਤਾ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੇ ਗੌਰਵ, ਜਾਗਰੂਕਤਾ ਅਤੇ ਸੁਰੱਖਿਅਤ ਕੈਂਪਸ ਸੰਸਕਿ੍ਤੀ ਨੂੰ ਕਾਇਮ ਰੱਖਣ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ | ਡਾ. ਰੰਜਨਾ ਸੂਦ ਕਾਰਜਕਾਰੀ ਪਿ੍ੰਸੀਪਲ ਨੇ ਪ੍ਰਬੰਧਕ ਸੈੱਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਡਾ. ਵਿਜੇ ਦਿਸਾਵਰ ਨੂੰ 'ਸਮਾਜ ਰਤਨ ਐਵਾਰਡ' ਨਾਲ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਰੋਟਰੀ ਕਲੱਬ ਲੁਧਿਆਣਾ ਸਿਟੀ ਵਲੋਂ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।