22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਫੋਕਲ ਪੁਆਇੰਟ ਦੀ ਗਰੀਨ ਬੈਲਟ 'ਤੇ ਗੰਦਗੀ ਦੇ ਢੇਰ ਉਦਯੋਗ 'ਤੇ ਪਾ ਰਹੇ ਨੇ ਮਾੜਾ ਪ੍ਰਭਾਵ <br/>

ਅਜੀਤ ਡੈਸਕ 28-12-2025

ਲੁਧਿਆਣਾ, 27 ਦਸੰਬਰ (ਜਤਿੰਦਰ ਭੰਬੀ)-ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆ ਦੇਣ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਦੇ ਫੋਕਲ ਪੁਆਇੰਟ ਨੂੰ ਸਰਕਾਰ ਅਤੇ ਸਬੰਧਿਤ ਵਿਭਾਗ ਵਲੋਂ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ | ਦਿਨ-ਬ-ਦਿਨ ਵਧ ਰਹੇ ਗੰਦਗੀ ਦੇ ਢੇਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਤਾਂ ਸੱਦਾ ਦੇ ਹੀ ਰਹੇ ਹਨ ਅਤੇ ਬਾਹਰੋਂ ਆਉਣ ਵਾਲੇ ਵਪਾਰੀਆਂ 'ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ | ਜੇਕਰ ਉਦਯੋਗਪਤੀਆਂ ਦੀ ਮੰਨੀਏ ਤਾਂ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਕੱਟੇ ਫੋਕਲ ਪੁਆਇੰਟ 'ਚ ਅਨੇਕਾਂ ਹੀ ਅਜਿਹੀਆਂ ਖਾਮੀਆਂ ਛੱਡ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਨਾ ਹੀ ਕੋਈ ਹੱਲ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਇਨ੍ਹਾਂ ਖਾਮੀਆਂ ਨੂੰ ਸ਼ਬਦਾਂ ਵਿਚ ਬਿਆਨ ਕੀਤਾ ਜਾ ਸਕਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਾਰਕਾਂ ਨੂੰ ਪਾਰਕਾਂ ਦਾ ਰੂਪ ਦੇਣ ਵਿਚ ਅਸਮਰਥ ਰਹੀ ਪੀ.ਐਸ.ਆਈ.ਈ.ਸੀ. ਗਰੀਨ ਬੈਲਟ ਨੂੰ ਵਾਸਤਵਿਕ ਰੂਪ ਵਿਚ ਹਰਾ ਭਰਾ ਬਣਾਉਣ ਵਿਚ ਫ਼ੇਲ੍ਹ ਸਾਬਤ ਹੋਈ ਹੈ |

ਪਿਛਲੀ ਖ਼ਬਰ ਨਗਰ ਨਿਗਮ ਲੋਕਤੰਤਰ ਦੀ ਹੱਤਿਆ... <br/> ਅਗਲੀ ਖ਼ਬਰ ਹਾਈ ਕੋਰਟ ਦੀ ਰੋਕ ਹਟਦੇ ਹੀ ਨਗਰ ਨਿਗਮ ਦੀ ਸਖ਼ਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।