21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪੰਚਕੂਲਾ 'ਚ ਆਮ ਆਦਮੀ ਪਾਰਟੀ ਦੀ ਸੂਬਾ ਕਾਰਜਕਾਰਨੀ ਬੈਠਕ

ਪੰਚਕੂਲਾ ਦੇ ਸੈਕਟਰ 20 'ਚ ਆਮ ਆਦਮੀ ਪਾਰਟੀ ਦੀ ਸੂਬਾ ਕਾਰਜਕਾਰਨੀ ਬੈਠਕ ਦੀ ਅਗਵਾਈ ਕਰਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ | ਤਸਵੀਰ : ਕਪਿਲ <br/> 16-06-2025
ਪੰਚਕੂਲਾ, 15 ਜੂਨ (ਕਪਿਲ)-ਆਮ ਆਦਮੀ ਪਾਰਟੀ ਹਰਿਆਣਾ ਸੂਬਾ ਕਾਰਜਕਾਰਨੀ ਦੀ ਬੈਠਕ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਜੀਵ ਮਨੋਚਾ ਮੋਨੂ ਦੇ ਦਫ਼ਤਰ ਸੈਕਟਰ 20 ਅਨਾਜ ਮੰਡੀ ਪੰਚਕੂਲਾ ਵਿਚ ਹੋਈ | ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਸੁਸ਼ੀਲ ਗੁਪਤਾ ਨੇ ਬੈਠਕ 'ਚ ਸੂਬੇ ਦੇ ਪ੍ਰਮੁੱਖ ਮੁੱਦਿਆਂ 'ਤੇ ਗੰਭੀਰ ਚਰਚਾ ਤੋਂ ਬਾਅਦ ਤਿੰਨ ਅਹਿਮ ਰਾਜਨੀਤਿਕ ਪ੍ਰਸਤਾਵ ਪਾਸ ਕੀਤੇ | ਬੈਠਕ 'ਚ ਸੂਬਾ ਪ੍ਰਧਾਨ ਸਮੇਤ ਸੀਨੀਅਰ ਅਹੁਦੇਦਾਰ ਤੇ ਵਰਕਰ ਮੌਜੂਦ ਰਹੇ | ਪਾਰਟੀ ਦੇ ਸੂਬਾ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੇ ਦੱਸਿਆ ਕਿ ਬੈਠਕ 'ਚ ਹਰਿਆਣਾ ਵਿਚ ਵਿਗੜਦੀ ਕਾਨੂੰਨ ਵਿਵਸਥਾ ਸੂਬੇ ਵਿਚ ਤਿੰਨ ਸੂਬੇ ਵਿਚ ਦਿਨੋ ਦਿਨ ਹੀ ਵੱਧਦੀ ਅਪਰਾਧਿਕ ਘਟਨਾਵਾਂ, ਡਕੈਤ, ਹੱਤਿਆ, ਲੁੱਟ, ਛੇੜਛਾੜ ਤੇ ਸਾਈਬਰ ਅਪਰਾਧਾਂ ਨੇ ਜਨਤਾ ਵਿਚ ਡਰ ਮਾਹੌਲ ਪੈਦਾ ਕਰ ਦਿੱਤਾ ਹੈ | ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ਤੋਂ ਪੁਲਿਸ ਸੁਧਾਰ ਬੇਹਤਰ ਟਰੈਕਿੰਗ ਸਿਸਟਮ ਤੇ ਫਾਸਟ ਟਰੈਕ, ਨਿਆ ਪ੍ਰਣਾਲੀ ਲਾਗੂ ਕਰਨ ਦੀ ਮੰਗ ਕੀਤੀ ਹੈ | ਨਾਲ ਹੀ ਅਪਰਾਧ 'ਤੇ ਤੁਰੰਤ ਕਾਰਵਾਈ ਦੇ ਲਈ ਪੁਲਿਸ ਨੂੰ ਹਾਈ ਟੈਕ ਸੰਸਾਧਨ ਤੇ ਟ੍ਰੇਨਿੰਗ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ | ਇਸ ਤੋਂ ਇਲਾਵਾ ਪ੍ਰੋਪਰਟੀ ਆਈ. ਡੀ. ਸਕੀਮ ਦੀਆਂ ਕਮੀਆਂ ਸੂਬੇ ਦੇ ਸ਼ਹਿਰੀ ਤੇ ਨਗਰ ਪ੍ਰੀਸ਼ਦ ਖੇਤਰਾਂ ਵਿਚ ਲਾਗੂ ਕੀਤੀਆਂ ਗਈਆਂ | ਨਵੀਂ ਪ੍ਰਾਪਰਟੀ ਆਈ. ਡੀ. ਨੀਤੀ 'ਚ ਵਿਆਪਕ ਗੜਬੜੀਆਂ ਸਾਹਮਣੇ ਆਈਆਂ ਹਨ | ਆਮ ਜਨਤਾ ਨੂੰ ਬਿਨ੍ਹਾਂ ਮਤਲਬ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਰਟੀ ਨੇ ਮੰਗ ਕੀਤੀ ਹੈ ਕਿ ਪ੍ਰੋਪਰਟੀ ਆਈ. ਡੀ. ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਨਾਗਰਿਕਾਂ ਦੀ ਸੁਵਿਧਾ ਦੇ ਅਨੁਸਾਰ ਸੋਧਿਆ ਜਾਵੇ | ਉਨ੍ਹਾਂ ਦੱਸਿਆ ਕਿ ਸੀਟੈਟ ਪ੍ਰੀਖਿਆ 'ਚ ਫਾਰਮ ਭਰਨ ਦੀ ਅੰਤਿਮ ਤਾਰੀਕ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ | ਸੀ-ਟੈੱਟ ਦੀ ਪ੍ਰੀਖਿਆ ਲਈ ਐਪਲੀਕੇਸ਼ਨ ਪ੍ਰਕਿਰਿਆ ਵਿਚ ਕਈ ਉਮੀਦਵਾਰਾਂ ਨੂੰ ਤਕਨੀਕੀ ਅਤੇ ਪ੍ਰਸ਼ਾਸਨਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹੇ ਵਿਚ ਅੰਤਿਮ ਮਿਤੀ ਨੂੰ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ | ਆਮ ਆਦਮੀ ਪਾਰਟੀ ਨੇ ਇਨ੍ਹਾਂ ਤਿੰਨਾਂ ਪ੍ਰਸਤਾਵਾਂ ਨੂੰ ਸਰਬਸੰਮਤੀ ਦੇ ਨਾਲ ਪਾਸ ਕਰਕੇ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਸੰਕਲਪ ਲਿਆ | ਇਸ ਮੌਕੇ ਆਦਰਸ਼ ਪਾਲ ਗੁੱਜਰ, ਸੁਰਿੰਦਰ ਰਾਠੀ, ਓਮ ਪ੍ਰਕਾਸ਼ ਗੁੱਜਰ, ਰਾਜੀਵ ਮਨੋਚਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਰਹੇ |
ਪਿਛਲੀ ਖ਼ਬਰ ਘੜੂੰਆਂ ਪੁਲਿਸ ਵਲੋਂ ਹੈਰੋਇਨ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਪੀ. ਜੀ. ਆਈ. 'ਚ ਵਿਸ਼ਵ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।