ਚੰਡੀਗੜ੍ਹ, 15 ਜੂਨ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਵਲੋਂ ਬਲੱਡ ਡੋਨੇਸ਼ਨ ਸੈਂਟਰ ਦੇ ਐਡਵਾਂਸਡ ਟਰਾਮਾ ਸੈਂਟਰ ਵਿਖੇ ਵਿਸ਼ਵ ਖ਼ੂਨਦਾਨ ਕੈਂਪ ਲਗਾਇਆ | ਜਿਸ ਦਾ ਉਦਘਾਟਨ ਪ੍ਰੋ. ਆਰ. ਕੇ. ਰਾਠੋ ਡੀਨ ਅਕਾਦਮਿਕ ਪੀ. ਜੀ. ਆਈ. ਦੁਆਰਾ ਕੀਤਾ, ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਸਾਰੇ ਖ਼ੂਨਦਾਨੀਆਂ ਨੂੰ ਪ੍ਰੇਰਿਤ ਕਰਕੇ ਧੰਨਵਾਦ ਕੀਤਾ | ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦਾ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਨੇ ਸਾਰੇ ਸਵੈ-ਇੱਛੁਕ ਦਾਨੀਆਂ ਦਾ ਦਿਲੋਂ ਧੰਨਵਾਦ ਕੀਤਾ ਜੋ ਸੰਸਥਾ ਦੇ ਮਰੀਜ਼ਾਂ ਦੀਆਂ ਖ਼ੂਨ ਤੇ ਖ਼ੂਨ ਦੇ ਹਿੱਸਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿਯਮਤ ਅੰਤਰਾਲਾਂ 'ਤੇ ਖ਼ੂਨਦਾਨ ਕਰਕੇ ਵਿਭਾਗ ਦਾ ਸਮਰਥਨ ਕਰ ਰਹੇ ਹਨ |