06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਡੀ. ਸੀ. ਕੋਮਲ ਮਿੱਤਲ ਵਲੋਂ ਸੜਕਾਂ 'ਤੇ ਬਲੈਕ ਸਪੌਟਸ ਨੂੰ ਜਲਦ ਠੀਕ ਕਰਨ ਦੇ ਆਦੇਸ਼ ਜਾਰੀ <br/>

ਅਜੀਤ ਡੈਸਕ 17-06-2025
ਐੱਸ. ਏ. ਐੱਸ. ਨਗਰ, 16 ਜੂਨ (ਪ੍ਰੋ. ਅਵਤਾਰ ਸਿੰਘ)-ਡੀ. ਸੀ. ਕੋਮਲ ਮਿੱਤਲ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸਾਰੇ ਸੰਬੰਧਤ ਵਿਭਾਗਾਂ ਨੂੰ ਆਖਿਆ ਕਿ ਜਿਨ੍ਹਾਂ ਥਾਵਾਂ 'ਤੇ ਨਿਯਮਿਤ ਤੌਰ 'ਤੇ ਹਾਦਸੇ ਵਾਪਰ ਰਹੇ ਹਨ, ਉਨ੍ਹਾਂ ਬਲੈਕ ਸਪੌਟਸ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਦੀ ਜਾਨ ਨੂੰ ਖ਼ਤਰਾ ਨਾ ਹੋਵੇ | ਉਨ੍ਹਾਂ ਗਮਾਡਾ, ਨਗਰ ਨਿਗਮ, ਪੀ. ਡਬਲਿਊ. ਡੀ ਤੇ ਐਨ. ਐਚ. ਏ. ਆਈ. ਦੇ ਅਧਿਕਾਰੀਆਂ ਨੂੰ ਬਲੈਕ ਸਪੋਟਸ ਦੀ ਦਰੁਸਤੀ ਨੂੰ ਤਰਜ਼ੀਹ ਦੇਣ ਅਤੇ ਅਗਲੀ ਮੀਟਿੰਗ ਤੋਂ ਪਹਿਲਾਂ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਆਖਿਆ | ਇਸ ਦੇ ਨਾਲ ਹੀ ਉਨ੍ਹਾਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਰੋਜ਼ਾਨਾ ਨਿਗਰਾਨੀ ਰੱਖਣ ਤੇ ਸਖ਼ਤ ਕਾਰਵਾਈ ਕਰਨ ਲਈ ਆਰ. ਟੀ. ਓ., ਪੁਲਿਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ |
ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਨੂੰ 'ਸੇਫ਼ ਸਕੂਲ ਵਾਹਨ ਨੀਤੀ' ਤਹਿਤ ਚਲਾਏ ਜਾਣ ਨੂੰ ਵੀ ਯਕੀਨੀ ਬਣਾਇਆ ਜਾਵੇ | ਇਸੇ ਦੌਰਾਨ ਆਰ. ਟੀ. ਓ. ਰਾਜਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਅਪ੍ਰੈਲ ਤੇ ਮਈ ਮਹੀਨੇ ਦੌਰਾਨ 59,87,600 ਰੁ. ਦੀ ਰਾਸ਼ੀ ਦੇ ਕੁੱਲ 1352 ਚਲਾਨ ਜਾਰੀ ਕੀਤੇ ਗਏ ਹਨ | ਇਸ ਤੋਂ ਬਾਅਦ ਡੀ. ਸੀ. ਨੇ ਈ-ਡੀ. ਏ. ਆਰ. ਪੋਰਟਲ 'ਤੇ ਹਾਦਸਿਆਂ ਦੀ ਤੁਰੰਤ ਰਿਪੋਰਟਿੰਗ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪਲੇਟਫਾਰਮ ਹਾਦਸਿਆਂ ਲਈ ਜ਼ਿੰਮੇਵਾਰ ਥਾਵਾਂ ਦੀ ਪਛਾਣ ਤੇ ਮੁਆਵਜ਼ਾ ਜਲਦ ਮਿਲਣ 'ਚ ਮਦਦ ਕਰਦਾ ਹੈ | ਉਨ੍ਹਾਂ ਲੋਕਾਂ ਨੂੰ ਗੁੱਡ ਸਮੈਰੀਟਨ ਸਕੀਮ ਬਾਰੇ ਜਾਗਰੂਕ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਅੰਤ 'ਚ ਡੀ. ਸੀ. ਨੇ ਐਸ. ਡੀ. ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਹਿਟ ਐਂਡ ਰਨ ਕੇਸਾਂ ਦੀਆਂ ਲੰਬਿਤ ਅਰਜ਼ੀਆਂ ਨੂੰ ਤੁਰੰਤ ਨਿਪਟਾਇਆ ਜਾਵੇ ਤਾਂ ਜੋ ਮੌਤ ਦੇ ਮਾਮਲਿਆਂ 'ਚ 2 ਲੱਖ ਰੁ. ਅਤੇ ਗੰਭੀਰ ਚੋਟਾਂ ਵਾਲਿਆਂ ਨੂੰ 50 ਹਾਜ਼ਰ ਰੁ. ਦੀ ਰਾਹਤ ਦਿੱਤੀ ਜਾ ਸਕੇ |

ਪਿਛਲੀ ਖ਼ਬਰ ਜ਼ਮੀਨ ਛੁਡਵਾਉਣ ਲਈ ਅਦਾਲਤ ਦੇ ਹੁਕਮਾਂ 'ਤੇ ਮਾਲ ਵਿਭਾਗ ਵਲੋਂ ਤਹਿਸੀਲਦਾਰ ਮਾਜਰੀ ਦੀ ਅਗਵਾਈ 'ਚ ਕੀਤੀ ਨਿਸ਼ਾਨਦੇਹੀ ਅਗਲੀ ਖ਼ਬਰ ਖਿਜ਼ਰਾਬਾਦ ਦੇ ਵਸਨੀਕਾਂ ਨੇ ਟਿੱਪਰ ਰੋਕ ਕੇ ਦਿਨ ਸਮੇਂ ਟਿੱਪਰ ਨਾ ਚਲਾਉਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।