05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸੰਬੰਧ ਵਿਚ ਸ਼ਹਿਰ 'ਚ ਲੋਕਾਂ ਨੇ ਕੀਤੀ ਭਾਰੀ ਖ਼ਰੀਦਦਾਰੀ <br/>

ਅਜੀਤ ਡੈਸਕ 20-10-2025
ਕੁਰਾਲੀ, 19 ਅਕਤੂਬਰ (ਹਰਪ੍ਰੀਤ ਸਿੰਘ)-ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸੰਬੰਧ ਵਿਚ ਅੱਜ ਜਿਥੇ ਸ਼ਹਿਰ ਵਿਚਲੀਆਂ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਉੱਤੇ ਭਾਰੀ ਭੀੜ ਦਿਖਾਈ ਦਿੱਤੀ, ਉਥੇ ਹੀ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਵੀ ਲੋਕਾਂ ਨੇ ਮਿਠਾਈਆਂ, ਕੱਪੜੇ, ਹੋਜ਼ਰੀ, ਫਲ-ਫਰੂਟ, ਡਰਾਈ ਫਰੂਟ, ਗਿਫਟ, ਬਿਜਲੀ ਦਾ ਸਾਮਾਨ ਆਦਿ ਦੀ ਭਾਰੀ ਖਰੀਦਦਾਰੀ ਕੀਤੀ | ਇਸ ਮੌਕੇ ਮਿੱਟੀ ਦੇ ਦੀਵਿਆਂ ਦੀਆਂ ਸਟਾਲਾਂ ਉੱਤੇ ਵੀ ਖਰੀਦਦਾਰਾਂ ਦੀ ਵੱਡੀ ਰੌਣਕ ਦੇਖਣ ਨੂੰ ਮਿਲੀ | ਨਾਲ ਹੀ ਇਸ ਦੌਰਾਨ ਲੋਕ ਦੀਵਾਲੀ ਦੇ ਦਿਹਾੜੇ ਦੇ ਦਿਨ ਨੂੰ ਲੈ ਕੇ ਦੋ-ਚਿੱਤੀ ਵਿਚ ਵੀ ਰਹੇ | ਇਸ ਮੌਕੇ ਰੋਸ਼ਨੀਆਂ ਦੇ ਤਿਓਹਾਰ ਨੂੰ ਮੁੱਖ ਰੱਖ ਕੇ ਕੁਝ ਲੋਕਾਂ ਵਲੋਂ ਜਿਥੇ ਸੋਮਵਾਰ ਨੂੰ ਦੀਵਾਲੀ ਮਨਾਉਣ ਦੀ ਗੱਲ ਕੀਤੀ ਜਾਂਦੀ ਰਹੀ, ਉਥੇ ਵਧੇਰੇ ਲੋਕਾਂ ਨੇ ਮੰਗਲਵਾਰ ਵਾਲੇ ਦਿਨ ਦੀਵਾਲੀ ਮਨਾਉਣ ਦੀ ਗੱਲ ਆਖੀ | ਇਸੇ ਦੋ-ਚਿੱਤੀ ਦੇ ਵਿਚ ਲੋਕਾਂ ਵਲੋਂ ਬਾਜ਼ਾਰ ਵਿਚ ਭਾਰੀ ਖਰੀਦਦਾਰੀ ਕੀਤੀ ਗਈ |

ਪਿਛਲੀ ਖ਼ਬਰ ਦੀਵਾਲੀ ਵਾਲੇ ਦਿਨ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਿਹਤ ਸੰਸਥਾਵਾਂ ਵਿਚ ਆਮ ਵਾਂਗ ਜਾਰੀ ਰਹਿਣਗੀਆਂ ਐਮਰਜੈਂਸੀ ਸੇਵਾਵਾ... ਅਗਲੀ ਖ਼ਬਰ ਹਰਿਆਣਾ 'ਚ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਰਾਜ ਪੱਧਰੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।