10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹੰਸਾਲੀ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਡੇਰਾਬੱਸੀ ਪੰਜਗਰਾਈਾ ਦੇ ਨੌਜਵਾਨ ਦੀ ਹਾਦਸੇ ਦੌਰਾਨ ਮੌਤ

ਅਜੀਤ ਡੈਸਕ 04-11-2025
ਡੇਰਾਬੱਸੀ, 3 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨੇੜਲੇ ਪਿੰਡ ਸੇਖਪੁਰ ਕਲਾਂ (ਪੰਜ ਗ੍ਰਾਈ) ਦੇ ਰਹਿਣ ਵਾਲੇ 42 ਸਾਲਾ ਕਿਸਾਨ ਦਲਵੀਰ ਸਿੰਘ ਉਰਫ ਹੀਰਾ ਪੁੱਤਰ ਮਹਿੰਦਰ ਸਿੰਘ ਦੀ ਐਤਵਾਰ ਸ਼ਾਮ ਮਜਾਤ ਨੇੜੇ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ | ਦਲਵੀਰ ਸਿੰਘ ਧਾਰਮਿਕ ਨਿਸ਼ਠਾ ਵਾਲਾ ਵਿਅਕਤੀ ਸੀ ਜੋ ਐਤਵਾਰ ਨੂੰ ਹੰਸਾਲੀ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਵਾਪਸ ਪਰਤ ਦੇ ਸਮੇਂ ਉਹ ਇਕ ਤੇਜ਼ ਰਫ਼ਤਾਰ ਕਾਰ ਦੇ ਟਕਰਾਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ | ਪਰਿਵਾਰ ਅਨੁਸਾਰ ਹਾਦਸਾ ਮਜਾਤ ਪੁਲਿਸ ਚੌਕੀ ਹੇਠ ਆਉਣ ਵਾਲੇ ਖੇਤਰ ਵਿਚ ਵਾਪਰਿਆ | ਹਾਦਸੇ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ 'ਚੋਂ ਕਿਸੇ ਨੇ ਉਸ ਦੇ ਪਰਸ ਵਿਚਲੇ ਪੈਸੇ ਵੀ ਕੱਢ ਲਏ, ਜਦ ਕਿ ਉਸ ਦਾ ਮੋਬਾਈਲ ਫੋਨ ਕੁਝ ਦੂਰੀ 'ਤੇ ਡਿੱਗਣ ਕਾਰਨ ਟੁੱਟਣ ਤੋਂ ਬਚ ਗਿਆ | ਇਸ ਦੌਰਾਨ ਮੌਕੇ 'ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਜ਼ਖ਼ਮੀ ਦਲਵੀਰ ਸਿੰਘ ਨੂੰ ਤੁਰੰਤ ਫੇਜ਼-6 ਮੁਹਾਲੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਦੌਰਾਨ ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪਰਤਿਆ ਤਾਂ ਪਰਿਵਾਰ ਨੇ ਉਸ ਦੇ ਮੋਬਾਈਲ 'ਤੇ ਕਾਲ ਕੀਤੀ ਤਾਂ ਪੁਲਿਸ ਨੇ ਫੋਨ ਚੁੱਕ ਕੇ ਪਰਿਵਾਰ ਨੂੰ ਦਲਵੀਰ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ | ਇਸ ਸੰਬੰਧੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਕਰਮ ਸਿੰਘ ਕਾਰਕੌਰ ਨੇ ਦੱਸਿਆ ਕਿ ਦਲਵੀਰ ਸਿੰਘ ਬਹੁਤ ਹੀ ਸਾਊ ਸੁਭਾਅ ਤੇ ਧਾਰਮਿਕ ਬਿਰਤੀ ਵਾਲਾ ਵਿਅਕਤੀ ਸੀ ਜੋ ਹਰ ਹਫ਼ਤੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ 'ਚ ਪਾਠਾਂ ਦੀ ਲੜੀ ਵਿਚ ਸ਼ਾਮਿਲ ਹੁੰਦਾ ਸੀ | ਉਹ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਂਦਾ ਸੀ | ਦੋ ਸਾਲ ਪਹਿਲਾਂ ਉਸ ਦੇ ਵੱਡੇ ਭਰਾ ਦੀ ਵੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ, ਜਦ ਕਿ ਉਸ ਦੇ ਪਿਤਾ ਪਿਛਲੇ ਤਿੰਨ ਸਾਲਾਂ ਤੋਂ ਅਧਰੰਗ ਦੇ ਮਰੀਜ਼ ਹਨ ਜੋ ਮੰਜੇ 'ਤੇ ਹੀ ਹਨ | ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਹਾਰੇ ਵਜੋਂ ਰਹਿਣ ਵਾਲੇ ਦਲਵੀਰ ਸਿੰਘ ਦੀ ਮੌਤ ਨਾਲ ਘਰ 'ਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ | ਹੁਣ ਉਸ ਦੇ ਪਿੱਛੇ ਪਤਨੀ, ਪੁੱਤਰ, ਬਜ਼ੁਰਗ ਮਾਤਾ ਤੇ ਬਿਮਾਰ ਪਿਤਾ ਅਤੇ ਉਸਦੇ ਭਰਾ ਦੀ ਪਤਨੀ ਤੇ ਬੱਚੇ ਰਹਿ ਗਏ ਹਨ | ਇਹ ਖ਼ਬਰ ਜਿਵੇਂ ਹੀ ਇਲਾਕੇ ਵਿਚ ਪਹੁੰਚੀ ਤਾਂ ਪੰਜ ਗ੍ਰਾਈ ਖੇਤਰ 'ਚ ਸੋਗ ਦੀ ਲਹਿਰ ਦੌੜ ਗਈ | ਉਧਰ ਖਰੜ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦਾ ਅੰਤਿਮ ਸੰਸਕਾਰ ਪਿੰਡ ਸੇਖਪੁਰ ਕਲਾਂ ਦੇ ਸ਼ਮਸ਼ਾਨਘਾਟ 'ਚ ਕੀਤਾ |
ਪਿਛਲੀ ਖ਼ਬਰ 'ਆਪ' ਚੰਡੀਗੜ੍ਹ ਨੇ ਭਾਜਪਾ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਭੰਗ ਕਰਨ ਦੇ ਫ਼ੈਸਲੇ ਵਿਰੁੱਧ ਮੋਮਬੱਤੀ ਮਾਰਚ ਕ... ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਜਿੱਤ ਪੂਰੇ ਪੰਜਾਬ 'ਚ ਅਕਾਲੀ ਦਲ ਦੀ ਵਾਪਸੀ ਦਾ ਸੰਕੇਤ ਹੋਵੇਗੀ-ਹਰਜਿੰਦਰ ਸਿੰਘ ਬਲੌਂਗੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।