ਚੰਡੀਗੜ੍ਹ, 4 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੇ ਡਾ. ਸੁਰੇਸ਼ ਕੁਮਾਰ ਨੂੰ ਬਾਲ ਰੋਗ ਤੇ ਬਾਲ ਰੋਗ ਕਿ੍ਟੀਕਲ ਕੇਅਰ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਬਦਲੇ ਰਾਸ਼ਟਰੀ ਵਿਗਿਆਨ ਪੁਰਸਕਾਰ ਲਈ ਚੁਣਿਆ ਗਿਆ ਹੈ | ਉਹ 15 ਵਿਗਿਆਨ ਯੁਵਾ ਪੁਰਸਕਾਰ ਜੇਤੂਆਂ 'ਚੋਂ ਇਕ ਹਨ | ਉਨ੍ਹਾਂ ਦੀ ਮੋਹਰੀ ਖੋਜ ਨੇ ਬੱਚਿਆਂ 'ਚ ਗੰਭੀਰ ਬਿਮਾਰੀ ਤੇ ਲਾਗ ਦੀ ਰੋਕਥਾਮ ਵਿਚ ਅੰਤੜੀਆਂ ਦੇ ਮਾਈਕ੍ਰੋਬਾਇਓਮ ਦੀ ਭੂਮਿਕਾ ਬਾਰੇ ਕੀਤੀ | ਡਾ. ਕੁਮਾਰ ਨੇ ਬੱਚਿਆਂ ਦੀ ਤੀਬਰ ਦੇਖਭਾਲ 'ਚ ਪ੍ਰੋਬਾਇਓਟਿਕਸ 'ਤੇ ਕਈ ਮਹੱਤਵਪੂਰਨ ਕਲੀਨਿਕਲ ਅਜ਼ਮਾਇਸ਼ਾਂ ਦੀ ਅਗਵਾਈ ਕੀਤੀ | ਡਾ. ਕੁਮਾਰ ਨੇ ਪ੍ਰਮੁੱਖ ਜਰਨਲਾਂ 'ਚ 240 ਤੋਂ ਵੱਧ ਪ੍ਰਕਾਸ਼ਨਾਂ, 60 ਕਾਨਫਰੰਸ ਪੇਸ਼ਕਾਰੀਆਂ ਤੇ 20 ਤੋਂ ਵੱਧ ਕਿਤਾਬਾਂ ਦੇ ਅਧਿਆਵਾਂ ਵਿਚ ਯੋਗਦਾਨ ਪਾਇਆ | ਇਸ ਤੋਂ ਬਾਅਦ ਡਾ. ਸੁਰੇਸ਼ ਕੁਮਾਰ ਨੇ ਬਾਲ ਚਿਕਿਤਸਕ ਇੰਟੈਂਸਿਵ ਕੇਅਰ ਖੋਜ ਵਿਚ ਬੇਮਿਸਾਲ ਯੋਗਦਾਨ ਪਾਇਆ | ਉਨ੍ਹਾਂ ਦੇ ਕੰਮ ਨੂੰ ਕਈ ਰਾਸ਼ਟਰੀ ਸਨਮਾਨਾਂ ਨਾਲ ਮਾਨਤਾ ਮਿਲੀ, ਜਿਨ੍ਹਾਂ 'ਚ ਡਾ. ਐਚ. ਬੀ. ਡਿੰਗਲੇ ਮੈਮੋਰੀਅਲ ਅਵਾਰਡ (ਆਈ. ਸੀ. ਐਮ. ਆਰ.), ਡਾ. ਤੁਲਸੀ ਦਾਸ ਚੁੱਘ ਅਵਾਰਡ (ਐਨ. ਏ. ਐਮ. ਐਸ.), ਮੇਜਰ ਜਨਰਲ ਅਮੀਰ ਚੰਦ ਗੋਲਡ ਮੈਡਲ ਤੇ ਪ੍ਰੋ. ਡੀ. ਸੁਬ੍ਰਾਹਮਣੀਅਮ ਗੋਲਡ ਮੈਡਲ ਸ਼ਾਮਲ ਹਨ |