12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨੌਜਵਾਨ ਦਾ ਗਲਾ ਵੱਢ ਕੇ ਹੱਤਿਆ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ, ਇਕ ਫ਼ਰਾਰ <br/>

ਕਤਲ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਤੇ ਨਾਲ ਬੈਠੇ ਡੀ. ਐੱਸ. ਪੀ. ਹਰਸਿਮਰਨ ਸਿੰਘ ਬਲ ਤੇ ਹੋਰ ਅਧਿਕਾਰੀ | ਅਜੀਤ ਤਸਵੀਰ <br/> 05-11-2025
ਐੱਸ. ਏ. ਐੱਸ. ਨਗਰ, 4 ਨਵੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਗੁੰਮਸ਼ੁਦਾ ਹੋਏ ਅਨਿਲ ਕੁਮਾਰ ਦੇ ਕਤਲ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦ ਕਿ ਤੀਜਾ ਮੁਲਜ਼ਮ ਹਾਲੇ ਫ਼ਰਾਰ ਚੱਲ ਰਿਹਾ ਹੈ | ਇਸ ਮਾਮਲੇ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 29 ਅਕਤੂਬਰ ਨੂੰ ਫੇਜ਼-8 ਥਾਣੇ ਵਿਚ ਅਨਿਲ ਕੁਮਾਰ ਮੂਲ ਵਾਸੀ ਮਾਨਸਾ ਤੇ ਹਾਲ ਵਾਸੀ ਪਿੰਡ ਕੁੰਭੜਾ ਦੀ ਗੁੰਮਸ਼ੁਦਗੀ ਸੰਬੰਧੀ ਇਕ ਮਾਮਲਾ ਦਰਜ ਕੀਤਾ ਗਿਆ ਸੀ | ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਇਕ ਖਾਸ ਟੀਮ ਬਣਾਈ ਗਈ ਸੀ, ਜਿਸ ਨੂੰ ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਅਨਿਲ ਕੁਮਾਰ ਦੀ ਕਿਸੇ ਨੇ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਕਿਧਰੇ ਸੁੱਟ ਦਿੱਤਾ ਹੈ | 3 ਨਵੰਬਰ ਨੂੰ ਪੁਲਿਸ ਨੇ ਮਾਮਲੇ 'ਚ ਕਤਲ ਦੇ ਜੁਰਮ ਦਾ ਵਾਧਾ ਕਰਦੇ ਹੋਏ ਦੋ ਮੁਲਜ਼ਮਾਂ ਛੋਟੇ ਲਾਲ ਉਰਫ਼ ਨੀਰਜ ਤੇ ਬਾਦਲ ਦੋਵੇਂ ਵਾਸੀ ਪਿੰਡ ਕਜਹੇੜੀ (ਚੰਡੀਗੜ੍ਹ) ਨੂੰ ਗਿ੍ਫ਼ਤਾਰ ਕੀਤਾ ਸੀ | ਇਸ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸੈਕਟਰ-53 ਚੰਡੀਗੜ੍ਹ ਦੇ ਜੰਗਲਾਂ 'ਚੋਂ ਮਿ੍ਤਕ ਅਨਿਲ ਕੁਮਾਰ ਦੀ ਲਾਸ਼ ਬਰਾਮਦ ਕੀਤੀ ਗਈ ਸੀ ਅਤੇ ਹੁਣ ਵਾਰਦਾਤ ਦੌਰਾਨ ਵਰਤਿਆ ਹਥਿਆਰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ | ਇਸ ਮਾਮਲੇ 'ਚ ਨਾਮਜ਼ਦ ਤੀਜਾ ਮੁਲਜ਼ਮ ਸਾਹਿਲ ਕਾਬੜੀਆ ਪੁੱਤਰ ਸੰਤੋਖ ਗੌਤਮ ਵਾਸੀ ਪਿੰਡ ਕਜਹੇੜੀ ਹਾਲੇ ਵੀ ਫ਼ਰਾਰ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਰੰਜਿਸ਼ ਸੀ | ਜਾਂਚ ਦੌਰਾਨ ਪਤਾ ਚੱਲਿਆ ਕਿ ਪਿੰਡ ਕਜਹੇੜੀ ਦੀ ਇਕ ਲੜਕੀ ਨਾਲ ਜੁੜੇ ਮਾਮਲੇ 'ਚ ਮਿ੍ਤਕ ਅਨਿਲ ਕੁਮਾਰ ਨੇ ਕੁਝ ਸਮਾਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਛੋਟੇ ਲਾਲ (ਜੋ ਉਸ ਲੜਕੀ ਦਾ ਮੂੰਹ ਬੋਲਿਆ ਭਰਾ ਸੀ) ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਇਸੇ ਦੌਰਾਨ ਡੀ. ਐੱਸ. ਪੀ. ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਦੋਵੇਂ ਕਾਬੂ ਮੁਲਜ਼ਮਾਂ ਨੂੰ ਅੱਜ ਮੁਹਾਲੀ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਨਿਊ ਪਬਲਿਕ ਸਕੂਲ, ਚੰਡੀਗੜ੍ਹ ਵਿਚ ਕਰਵਾਏ ਸਾਲਾਨਾ ਅੰਤਰ-ਸਕੂਲ ਦਸਤਾਰ ਸਜਾਉਣ ਦੇ ਮੁਕਾਬਲੇ ਅਗਲੀ ਖ਼ਬਰ ਡੀ. ਸੀ. ਵਲੋਂ ਦੂਸਰੇ ਪੰਜਾਬ ਘੋੜ-ਸਵਾਰੀ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਸੱਦੀ ਅੰਤਰ ਵਿਭਾਗੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।