12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਿਊ ਪਬਲਿਕ ਸਕੂਲ, ਚੰਡੀਗੜ੍ਹ ਵਿਚ ਕਰਵਾਏ ਸਾਲਾਨਾ ਅੰਤਰ-ਸਕੂਲ ਦਸਤਾਰ ਸਜਾਉਣ ਦੇ ਮੁਕਾਬਲੇ

ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਬਲਜਿੰਦਰ ਸਿੰਘ ਹਾਂਡਾ)-ਨਿਊ ਪਬਲਿਕ ਸਕੂਲ (ਐਨ. ਪੀ. ਐਸ.) ਸੈਕਟਰ 18 ਚੰਡੀਗੜ੍ਹ ਨੇ ਆਪਣਾ ਬਹੁਤ ਹੀ ਉਡੀਕਿਆ ਜਾਣ ਵਾਲਾ ਸਾਲਾਨਾ ਦਸਤਾਰ ਸਜਾਉਣ ਮੁਕਾਬਲਾ ਕਰਵਾਇਆ | ਇਹ ਮੁਕਾਬਲਾ ਸੱਭਿਆਚਾਰਕ ਵਿਰਸੇ ਦੀ ਸ਼ਾਨ ਹੈ ਜੋ ਕਿ ਵਿਸ਼ੇਸ਼ ਮਹਿਮਾਨਾਂ, ਜੱਜਾਂ ਤੇ ਉਤਸ਼ਾਹੀ ਭਾਗੀਦਾਰਾਂ ਦੀ ਮੌਜੂਦਗੀ 'ਚ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਡਾਇਰੈਕਟਰ ਆਰ. ਡੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪਿ੍ੰਸੀਪਲ ਮਨੀਸ਼ ਹਬਲਾਨੀ ਦੇ ਨਿੱਘੇ ਸਵਾਗਤ ਨਾਲ ਹੋਈ | ਮੁਕਾਬਲੇ ਦੇ ਜੱਜਾਂ 'ਚ ਦਸਤਾਰ ਮਾਹਿਰ ਕੁਲਵਿੰਦਰ ਸਿੰਘ ਤੇ ਤਜਰਬੇਕਾਰ ਦਸਤਾਰ ਟਰੇਨਰ ਸੁਖਵਿੰਦਰ ਸਿੰਘ ਸ਼ਾਮਿਲ ਸਨ | ਕੁਲਵਿੰਦਰ ਸਿੰਘ ਏ. ਯੂ. ਬੈਂਕ 'ਚ ਰਿਲੇਸ਼ਨਸ਼ਿਪ ਮੈਨੇਜਰ ਹਨ ਜੋ ਕਿ ਦਸਤਾਰ ਸਜਾਉਣ ਦੀ ਕਲਾ ਨਾਲ ਦਿਲੋਂ ਜੁੜੇ ਹੋਏ ਹਨ | ਸੁਖਵਿੰਦਰ ਸਿੰਘ ਜੋ ਕਿ 150 ਤੋਂ ਵੱਧ ਦਸਤਾਰ ਸਜਾਉਣ ਦੇ ਕੈਂਪ ਲਗਾ ਚੁੱਕੇ ਹਨ | ਉਨ੍ਹਾਂ ਦੀ ਮੌਜੂਦਗੀ ਨੇ ਮੁਕਾਬਲੇ ਨੂੰ ਮਹੱਤਵਪੂਰਨ ਕਰ ਦਿੱਤਾ ਤੇ ਦੋਵਾਂ ਜੱਜਾਂ ਨੂੰ ਇਸ ਸੱਭਿਆਚਾਰਕ ਕਲਾ ਦੇ ਰੂਪ ਨੂੰ ਸੁਰੱਖਿਅਤ ਰੱਖਣ ਲਈ ਸਨਮਾਨਿਤ ਵੀ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਤੇ ਗੁਰਦੁਆਰਾ ਨਨਕਾਣਾ ਸਾਹਿਬ(ਪਾਕਿਸਤਾਨ) ਵਿਖੇ ਦਸਤਾਰ ਸਿਖਲਾਈ ਕੈਂਪਾਂ ਵਿਚ ਵੀ ਸ਼ਮੂਲੀਅਤ ਕਰਦੇ ਰਹੇ ਹਨ | ਸਮਾਗਮ ਦੀ ਸ਼ੁਰੂਆਤ ਗਿਆਰ੍ਹਵੀਂ ਦੇ ਵਿਦਿਆਰਥੀ ਮਹਿਰਾਜ ਸਿੰਘ ਦੇ ਭਾਸ਼ਨ 'ਦਸਤਾਰ ਇਤਿਹਾਸ ਤੇ ਮਹੱਤਤਾ' ਨਾਲ ਹੋਈ | ਕਰਨ ਸਿੰਘ ਤੇ ਮਹਿਰਾਜ ਸਿੰਘ ਨੇ ਪੰਜਾਬੀ ਵਿਰਸੇ ਦੀ ਸ਼ਾਨ 'ਪੱਗ' ਨੂੰ ਦਰਸਾਉਂਦੀ ਕਵੀਸ਼ਰੀ ਪੇਸ਼ ਕੀਤੀ | ਅੱਠਵੀਂ ਦੇ ਵਿਦਿਆਰਥੀਆਂ ਨੇ 'ਗਲੋਬਲ ਪੰਜਾਬੀ' ਨਾਂਅ ਦੇ ਗੀਤ ਰਾਹੀਂ ਸਮਾਗਮ ਨੂੰ ਮਹੱਤਵਪੂਰਨ ਬਣਾ ਦਿੱਤਾ | ਇਸ ਤੋਂ ਇਲਾਵਾ ਭੰਗੜਾ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ | ਜੂਨੀਅਰ ਤੇ ਸੀਨੀਅਰ ਦੋਵਾਂ ਸ਼੍ਰੇਣੀਆਂ ਦੇ 90 ਤੋਂ ਵੱਧ ਭਾਗੀਦਾਰਾਂ ਨੇ ਆਪਣੀ ਵਿਰਾਸਤ ਨਾਲ ਡੂੰਘੇ ਸੰਬੰਧਾਂ ਨੂੰ ਦਰਸਾਉਂਦੇ ਹੋਏ ਸਿਰਜਣਾਤਮਕਤਾ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੀ ਸਮਾਪਤੀ ਜੂਨੀਅਰ ਤੇ ਸੀਨੀਅਰ ਦੋਵਾਂ ਵਰਗਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਇਨਾਮ ਦੇ ਕੇ ਕੀਤੀ ਗਈ | ਜੂਨੀਅਰ ਵਰਗ ਵਿਚ ਤੀਜਾ ਇਨਾਮ ਅਨਮੋਲਜੋਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 35 ਬੀ ਚੰਡੀਗੜ੍ਹ ਨੇ ਹਾਸਿਲ ਕੀਤਾ | ਦੂਜਾ ਇਨਾਮ, ਸੇਂਟ ਜੇਵੀਅਰ ਹਾਈ ਸਕੂਲ, ਸੈਕਟਰ 71 ਮੁਹਾਲੀ ਦੇ ਦਿਲਜੋਵਨ ਸਿੰਘ ਨੇ ਜਿੱਤਿਆ ਅਤੇ ਪਹਿਲਾ ਇਨਾਮ ਸੌਪੀਅਨ ਸਕੂਲ, ਸੈਕਟਰ 32 ਚੰਡੀਗੜ੍ਹ ਦੇ ਮਨਤੇਜ ਸਿੰਘ ਜਨਦੌਰੀਆ ਨੇ ਹਾਸਿਲ ਕੀਤਾ | ਸੀਨੀਅਰ ਵਰਗ 'ਚ ਤੀਜਾ ਇਨਾਮ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 30 ਬੀ. ਚੰਡੀਗੜ੍ਹ ਦੇ ਪ੍ਰਭਜੋਤ ਸਿੰਘ ਨੇ ਹਾਸਿਲ ਕੀਤਾ | ਦੂਜਾ ਇਨਾਮ ਸੇਂਟ ਜੇਵੀਅਰ ਹਾਈ ਸਕੂਲ ਸੈਕਟਰ 71, ਮੁਹਾਲੀ ਦੇ ਅਭਿਜੋਤ ਸਿੰਘ ਨੇ ਹਾਸਿਲ ਕੀਤਾ | ਪਹਿਲਾ ਇਨਾਮ, ਸੇਂਟ ਕਬੀਰ ਪਬਲਿਕ ਸਕੂਲ, ਸੈਕਟਰ 26, ਚੰਡੀਗੜ੍ਹ ਦੇ ਜਸਨੂਰ ਸਿੰਘ ਨੇ ਪ੍ਰਾਪਤ ਕੀਤਾ | ਸਤਲੁਜ ਪਬਲਿਕ ਸਕੂਲ, ਪੰਚਕੂਲਾ, ਦੀ ਸਹਿਜ ਕੌਰ ਨੂੰ ਵਿਸ਼ੇਸ਼ ਕੌਨਸੋਲੇਸ਼ਨ ਇਨਾਮ ਦਿੱਤਾ ਗਿਆ | ਇਹ ਮੁਕਾਬਲਾ ਸਿਰਫ਼ ਹੁਨਰ ਦਾ ਪ੍ਰਦਰਸ਼ਨ ਹੀ ਨਹੀਂ ਹੈ, ਸਗੋਂ ਐਨ. ਪੀ. ਐਸ ਸਕੂਲ ਲਈ ਮਾਣ ਅਤੇ ਏਕਤਾ ਦੀ ਪ੍ਰੇਰਨਾ ਦੇਣ ਵਾਲੀ ਇਕ ਪਿਆਰੀ ਪਰੰਪਰਾ ਵੀ ਹੈ | ਵਿਸ਼ੇਸ਼ ਮਹਿਮਾਨ ਵਜੋਂ ਹਰਦੀਪ ਸਿੰਘ ਜੋ ਕਿ ਕਾਊਾਸਲਰ ਨਗਰ ਨਿਗਮ ਚੰਡੀਗੜ੍ਹ ਤੇ ਵਾਈਸ ਪ੍ਰੈਜੀਡੈਂਟ ਆਮ ਆਦਮੀ ਪਾਰਟੀ ਚੰਡੀਗੜ੍ਹ ਵਿਖੇ ਤਾਇਨਾਤ ਹਨ ਉਨ੍ਹਾਂ ਨੇ ਇਸ ਸ਼ਲਾਘਾਯੋਗ ਉਪਰਾਲੇ ਲਈ ਸਕੂਲ ਮੈਨੇਜਮੈਂਟ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਇਸ ਦੇ ਨਾਲ ਹੀ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਦਸਤਾਰ ਸਾਡੇ ਵਿਰਸੇ ਦੀ ਸ਼ਾਨ ਹੈ | ਇਹੋ ਜਿਹੇ ਮੁਕਾਬਲੇ ਹੋਣੇ ਚਾਹੀਦੇ ਹਨ ਜਿਸ ਨਾਲ ਵਿਦਿਆਰਥੀ ਆਪਣੇ ਸਭਿਆਚਾਰ ਦੀ ਮਹਾਨ ਵਿਰਾਸਤ ਨਾਲ ਜੁੜੇ ਰਹਿਣ | ਅੰਤ 'ਚ ਪਿ੍ੰਸੀਪਲ ਸਾਹਿਬ ਮਨੀਸ਼ ਹਬਲਾਨੀ ਨੇ ਸਮਾਗਮ ਨੂੰ ਸਫ਼ਲ ਬਣਾਉਣ 'ਚ ਸ਼ਾਮਿਲ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਆਸਟ੍ਰੇਲੀਆ ਭੇਜਣ ਦੇ ਨਾਂਅ 'ਤੇ 19 ਲੱਖ ਦੀ ਠੱਗੀ, ਐੱਨ. ਆਰ. ਆਈ. ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨੌਜਵਾਨ ਦਾ ਗਲਾ ਵੱਢ ਕੇ ਹੱਤਿਆ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ, ਇਕ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।