22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਡਿਪਟੀ ਕਮਿਸ਼ਨਰ, ਚੰਡੀਗੜ੍ਹ ਨੇ ਨੇਵੀ ਕਾਰ ਰੈਲੀ ਮੁਹਿੰਮ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ <br/>

ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਤ ਯਾਦਵ ਨੇਵੀ ਕਾਰ ਰੈਲੀ ਨੂੰ ਝੰਡਾ ਦਿਖਾ ਕੇ ਰਵਾਨਾ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 25-11-2025
ਚੰਡੀਗੜ੍ਹ, 24 ਨਵੰਬਰ (ਬਲਜਿੰਦਰ ਸਿੰਘ ਹਾਂਡਾ)- ਨੇਵਲ ਡੌਕਯਾਰਡ, ਮੁੰਬਈ ਦੀ 290ਵੀਂ ਵਰ੍ਹੇਗੰਢ ਮਨਾਉਣ, ਦੋਸਤੀ ਅਤੇ ਜਨਤਕ ਸੰਪਰਕ ਨੂੰ ਵਧਾਉਣ ਲਈ, ਭਾਰਤੀ ਨੇਵੀ ਮੁੰਬਈ ਤੋਂ ਸ਼ਿਮਲਾ, ਕਲਪਾ, ਕਿਨੌਰ ਹੁੰਦੇ ਹੋਏ ਵਾਪਸੀ ਤੱਕ ਇਕ ਕਾਰ ਰੈਲੀ ਦੇ ਰੂਪ ਵਿਚ ਇਕ ਆਊਟਰੀਚ ਪਹਿਲ ਸੰਚਾਲਿਤ ਕਰ ਰਹੀ ਹੈ | ਇਸ ਪਹਿਲ ਦੇ ਤਹਿਤ, ਨੇਵੀ ਕਾਰ ਰੈਲੀ ਮੁਹਿੰਮ 23 ਨਵੰਬਰ 2025 ਨੂੰ ਚੰਡੀਗੜ੍ਹ ਪਹੁੰਚੀ | ਨਿਸ਼ਾਂਤ ਕੁਮਾਰ ਯਾਦਵ, ਡਿਪਟੀ ਕਮਿਸ਼ਨਰ-ਅਤੇ-ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ, ਯੂਟੀ ਚੰਡੀਗੜ੍ਹ ਨੇ ਹਿੱਸਾ ਲੈਣ ਵਾਲੇ ਨੇਵੀ ਅਧਿਕਾਰੀਆਂ ਅਤੇ ਟੀਮ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਅੱਜ ਸਵੇਰੇ 09:30 ਵਜੇ ਸੁਖਨਾ ਝੀਲ ਤੋਂ ਕਾਰ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਸਬੰਧ 'ਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਵੀ ਆਊਟਰੀਚ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਦੇ ਨਾਗਰਿਕਾਂ ਨਾਲ ਮਜ਼ਬੂਤ ਸਬੰਧ ਬਣਾਉਣਾ ਅਤੇ ਭਾਰਤੀ ਜਲ ਸੈਨਾ ਦੇ ਕਾਰਜਾਂ ਅਤੇ ਯੋਗਦਾਨ ਬਾਰੇ ਜਾਗਰੂਕਤਾ ਵਧਾਉਣਾ ਹੈ | ਇਹ ਪਹਿਲ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਖੇਤਰਾਂ ਦੇ ਨੌਜਵਾਨਾਂ ਨੂੰ ਜਲ ਸੈਨਾ ਵਿਚ ਸੇਵਾ ਦੇ ਅਵਸਰਾਂ 'ਤੇ ਵਿਚਾਰ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ | ਨੇਵੀ ਕਾਰ ਰੈਲੀ ਐਕਸਪੀਡੀਸ਼ਨ ਦੇ ਨੇਤਾ, ਕਮੋਡੋਰ ਅਮਿਤਾਭ ਸਕਸੈਨਾ ਨੇ ਚੰਡੀਗੜ੍ਹ ਦੇ ਐੱਨਸੀਸੀ ਕੈਡਿਟਾਂ, ਸਿਵਲ ਡਿਫੈਂਸ ਵਲੰਟੀਅਰਾਂ ਅਤੇ ਵਿਭਿੰਨ ਕਾਲਜਾਂ/ਸਕੂਲਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਜਲ ਸੈਨਾ ਵਿਚ ਉਪਲਬਧ ਅਵਸਰਾਂ ਦੇ ਪ੍ਰਤੀ ਪ੍ਰੇਰਿਤ ਕੀਤਾ | ਕਰਨਲ ਐੱਚ.ਐੱਸ ਘੁੰਮਣ (ਸੇਵਾਮੁਕਤ) ਅਤੇ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ, ਚੰਡੀਗੜ੍ਹ ਨੇ ਜਲ ਸੈਨਾ ਟੀਮ ਅਤੇ ਚੰਡੀਗੜ੍ਹ ਦੇ ਜਲ ਸੈਨਾ ਦੇ ਸਾਬਕਾ ਸੈਨਿਕਾਂ (ਸਾਬਕਾ ਸੈਨਿਕਾ) ਦੇ ਦਰਮਿਆਨ ਇੱਕ ਵਿਸ਼ੇਸ਼ ਸੰਵਾਦ ਸੈਸ਼ਨ ਦਾ ਆਯੋਜਨ ਕੀਤਾ | ਇਸ ਅਵਸਰ 'ਤੇ ਨਿਸ਼ਾਂਤ ਕੁਮਾਰ ਯਾਦਵ, ਡੀ.ਸੀ-ਅਤੇ-ਪ੍ਰਧਾਨ, ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ, ਯੂ.ਟੀ ਚੰਡੀਗੜ੍ਹ ਨੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਆਊਟਰੀਚ ਪ੍ਰੋਗਰਾਮ ਨਾਗਰਿਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਜੋੜਨ ਅਤੇ ਸਾਡੇ ਰੱਖਿਆ ਬਲਾਂ ਦੁਆਰਾ ਕੀਤੀ ਗਈ ਸ਼ਾਨਦਾਰ ਸੇਵਾ ਨੂੰ ਉਜਾਗਰ ਕਰਨ ਦਾ ਇਕ ਪ੍ਰੇਰਣਾਦਾਇਕ ਯਤਨ ਹੈ | ਉਨ੍ਹਾਂ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ 7 ਦਸੰਬਰ 2025 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਵਿਚ ਉਤਸ਼ਾਹਪੂਰਵਕ ਹਿੱਸਾ ਲੈਣ ਅਤੇ ਸਾਡੇ ਬਹਾਦਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਮਰਥਨ ਹਿਤ ਅੱਗੇ ਆਉਣ ਦੀ ਅਪੀਲ ਵੀ ਕੀਤੀ |

ਪਿਛਲੀ ਖ਼ਬਰ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਵਲੋਂ ਦੋ ਵੱਖ–ਵੱਖ ਮਾਮਲਿਆਂ ਵਿਚ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਭਾਂਡਾਫੋੜ <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਖਰੜ ਅਤੇ ਇਲਾਕੇ ਦੇ ਲੋਕਾਂ ਵਲੋਂ ਲਗਾਇਆ ਗਿਆ ਰੋਸ ਧਰਨਾ 7ਵੇਂ ਦਿਨ ਵੀ ਰਿਹਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।