22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਚੰਡੀਗੜ੍ਹ ਕ੍ਰਾਈਮ ਬ੍ਰਾਂਚ ਵਲੋਂ ਦੋ ਵੱਖ–ਵੱਖ ਮਾਮਲਿਆਂ ਵਿਚ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਭਾਂਡਾਫੋੜ <br/>

ਅਜੀਤ ਡੈਸਕ 25-11-2025
ਚੰਡੀਗੜ੍ਹ, 24 ਨਵੰਬਰ (ਕਪਿਲ ਵਧਵਾ)— ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋ ਵੱਖ–ਵੱਖ ਐਫ਼.ਆਈ.ਆਰਾਂ ਵਿਚ ਵਿਆਪਕ ਕਾਰਵਾਈ ਕਰਦਿਆਂ ਇੰਟਰ-ਸਟੇਟ ਡਰੱਗ ਸਿੰਡੀਕੇਟ ਦਾ ਪਤਾ ਲਗਾ ਕੇ ਕੁੱਲ 12 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ. ਪੀ. (ਕ੍ਰਾਈਮ ਬ੍ਰਾਂਚ) ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਹਾਂ ਮਾਮਲਿਆਂ ਵਿਚ ਮਿਲਾ ਕੇ 8.15 ਕਰੋੜ ਰੁਪਏ (ਐਨ. ਸੀ. ਬੀ. ਅਨੁਸਾਰ) ਤੋਂ ਵੱਧ ਕੀਮਤ ਦਾ ਨਸ਼ਾ ਬਰਾਮਦ ਕੀਤਾ ਹੈ, ਜਿਸ ਵਿਚ 1.2 ਕਿਲੋ ਕੋਕੀਨ, 476 ਗ੍ਰਾਮ ਹੈਰੋਇਨ ਅਤੇ 2.01 ਗ੍ਰਾਮ ਆਈਸ ਸ਼ਾਮਲ ਹੈ | ਇਸ ਦੇ ਨਾਲ ਹੀ 26 ਲੱਖ ਰੁਪਏ ਨਕਦੀ, ਸੋਨਾ–ਚਾਂਦੀ ਦੇ ਗਹਿਣੇ, ਨੋਟ ਗਿਣਨ ਵਾਲੀ ਮਸ਼ੀਨ, ਛੇ ਕਿਊ.ਆਰ. ਸਕੈਨਰ ਅਤੇ ਪੰਜ ਗੱਡੀਆਂ ਵੀ ਕਬਜ਼ੇ ਵਿਚ ਲਈਆਂ ਗਈਆਂ ਹਨ |
ਸੈਕਟਰ–40 ਤੋਂ ਸ਼ੁਰੂ ਹੋਈ ਕੜੀ ਸਿੱਧੀ ਦਿੱਲੀ ਤੱਕ ਪਹੁੰਚੀ
7 ਨਵੰਬਰ ਨੂੰ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਨੇ ਸੈਕਟਰ–40 ਤੋਂ ਅਸ਼ਵਨੀ ਉਰਫ਼ ਆਸ਼ੂ ਨੂੰ ਕਾਬੂ ਕੀਤਾ, ਜਿਸ ਦੇ ਕਬਜ਼ੇ ਚੋਂ 47.80 ਗ੍ਰਾਮ ਹੈਰੋਇਨ ਬਰਾਮਦ ਹੋਈ | ਉਸ ਦੀ ਪੁੱਛਗਿੱਛ 'ਤੇ ਸੋਨੂ ਉਰਫ਼ ਕਾਲੂ ਉਰਫ਼ ਡੌਨ ਅਤੇ ਸਲਮਾਨ ਉਰਫ਼ ਮੁੰਨਾ ਨੂੰ ਗਿ੍ਫ਼ਤਾਰ ਕੀਤਾ ਗਿਆ | ਸੋਨੰੂ ਤੋਂ 100.60 ਗ੍ਰਾਮ ਹੈਰੋਇਨ ਅਤੇ 2.01 ਗ੍ਰਾਮ ਆਈਸ ਮਿਲੀ ਜਦਕਿ ਸਲਮਾਨ ਦੇ ਕਬਜ਼ੇ ਤੋਂ 21.45 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਤੋਂ ਬਾਅਦ ਪੁਲਿਸ ਨੇ ਸੈਕਟਰ–38 ਡੀ ਤੋਂ ਸੁਨੀਲ ਉਰਫ਼ ਦਰਜ਼ੀ ਅਤੇ ਸੈਕਟਰ–25 ਤੋਂ ਅਨੂਪ ਨੂੰ ਕਾਬੂ ਕੀਤਾ | ਸਭ ਤੋਂ ਵੱਡੀ ਕਾਮਯਾਬੀ ਤਦ ਮਿਲੀ ਜਦੋਂ ਅਨੂਪ ਦੀ ਜਾਣਕਾਰੀ 'ਤੇ ਦਿੱਲੀ ਦੇ ਹਿਮਗਿਰਿ ਐਨਕਲੇਵ, ਨਿਊ ਬੁਰਾੜੀ ਦੇ ਬਸਤੀਵਾਸੀ ਬੰਟੀ ਨੂੰ ਢਕੋਲੀ ਤੋਂ ਗਿ੍ਫ਼ਤਾਰ ਕੀਤਾ ਗਿਆ | ਬੰਟੀ ਦੇ ਘਰੋਂ 523 ਗ੍ਰਾਮ ਕੋਕੀਨ, 20.64 ਲੱਖ ਰੁਪਏ ਨਕਦੀ, ਸੋਨਾ–ਚਾਂਦੀ ਅਤੇ ਹੋਰ ਸਾਮਾਨ ਮਿਲਿਆ | ਅੱਗੇ ਦੀ ਜਾਂਚ ਵਿਚ ਬੰਟੀ ਤੋਂ ਕੁੱਲ 1,013 ਗ੍ਰਾਮ ਕੋਕੀਨ ਬਰਾਮਦ ਹੋਣ ਨਾਲ ਵੱਡਾ ਰੈਕੇਟ ਸਾਹਮਣੇ ਆਇਆ | ਪੁਲਿਸ ਮੁਤਾਬਿਕ, ਇਹ ਸਾਰਾ ਗਰੋਹ ਦਿੱਲੀ ਤੋਂ ਕੋਕੀਨ ਸਪਲਾਈ ਕਰਦਾ ਸੀ ਅਤੇ ਬੰਟੀ ਦੇ ਸੰਬੰਧ ਉੱਤਮ ਨਗਰ ਦੇ ਸਪਲਾਇਰ ਸਨੀ ਅਤੇ ਦਿੱਲੀ ਵਿਚ ਰਹਿੰਦੇ ਅਫ਼ਰੀਕੀ ਤਸਕਰਾਂ ਨਾਲ ਜੁੜੇ ਹੋਏ ਹਨ | ਇਹ ਸਾਰੀ ਕਾਰਵਾਈ ਡੀ.ਐਸ.ਪੀ. ਕ੍ਰਾਈਮ ਧੀਰਜ ਕੁਮਾਰ ਦੀ ਨਿਗਰਾਨੀ ਹੇਠ, ਇੰਸਪੈਕਟਰ ਸਤਵਿੰਦਰ ਸਿੰਘ ਅਤੇ ਟੀਮ ਨੇ ਅੰਜਾਮ ਦਿੱਤੀ |
ਸੈਕਟਰ–25 ਤੇ ਡੱਡੂਮਾਜਰਾ ਤੋਂ ਫ਼ਿਰੌਤੀ ਦਾ ਜਾਲ ਬੇਨਕਾਬ
-19 ਨਵੰਬਰ ਨੂੰ ਕ੍ਰਾਈਮ ਬ੍ਰਾਂਚ ਨੇ ਸੈਕਟਰ–25 ਦੇ ਰਾਹੁਲ ਅਤੇ ਡੱਡੂਮਾਜਰਾ ਦੇ ਅਰੁਣ ਨੂੰ ਕਾਬੂ ਕਰਕੇ 146.36 ਗ੍ਰਾਮ ਕੋਕੀਨ ਬਰਾਮਦ ਕੀਤੀ | ਪੁੱਛਗਿੱਛ ਦੌਰਾਨ ਇੰਦਰਜੀਤ, ਟਿੰਕੂ, ਆਕਾਸ਼ ਅਤੇ ਹੁਸ਼ਿਆਰਪੁਰ (ਪੰਜਾਬ) ਦੇ ਵਿਸ਼ਾਲ ਨੂੰ ਵੀ ਕਾਬੂ ਕਰ ਲਿਆ ਗਿਆ | ਇਸ ਗਰੋਹ ਤੋਂ ਕੁੱਲ 184 ਗ੍ਰਾਮ ਕੋਕੀਨ, 279 ਗ੍ਰਾਮ ਹੈਰੋਇਨ, 5 ਲੱਖ ਰੁਪਏ ਨਕਦੀ, ਸੋਨਾ–ਚਾਂਦੀ, ਦੋ ਵਾਹਨ ਅਤੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ | ਪੁਲਿਸ ਮੁਤਾਬਿਕ, ਇਹ ਮੁਲਜ਼ਮ ਦਿਲੀ ਤੋਂ ਕੋਕੀਨ ਮੰਗਵਾ ਕੇ ਚੰਡੀਗੜ੍ਹ ਅਤੇ ਆਸ–ਪਾਸ ਦੇ ਇਲਾਕਿਆਂ ਵਿਚ ਛੋਟੇ ਪੱਧਰ 'ਤੇ ਸਪਲਾਈ ਕਰਦੇ ਸਨ | ਅਰੁਣ ਇਸ ਗਰੋਹ ਦਾ ਮੁੱਖ ਹੈਂਡਲਰ ਸੀ, ਜੋ ਕਈ ਬੈਂਕ ਖਾਤਿਆਂ ਰਾਹੀਂ ਪੈਸਿਆਂ ਦਾ ਲੈਣ–ਦੇਣ ਕਰਦਾ ਸੀ ਅਤੇ ਉਸ ਦੇ ਸਬੰਧ ਪੰਜਾਬ ਦੇ ਇਕ ਕੁਖਯਾਤ ਨਸ਼ਾ ਤਸਕਰ ਨਾਲ ਵੀ ਹਨ | ਰਾਹੁਲ ਨੂੰ ਇਕ–ਇਕ ਗ੍ਰਾਮ ਦੇ ਪੈਕਟ ਬਣਾ ਕੇ ਦਿੱਤੇ ਜਾਂਦੇ ਸਨ, ਜਿਨ੍ਹਾਂ ਨੂੰ ਉਹ ਆਕਾਸ਼ ਨਾਲ ਮਿਲ ਕੇ ਮੋਬਾਈਲ ਲੋਕੇਸ਼ਨ ਭੇਜ ਕੇ ਇਕ ਨਿਰਧਾਰਿਤ ਥਾਂ 'ਤੇ ਛੱਡ ਦਿੰਦੇ ਸਨ, ਤਾਂ ਜੋ ਕਿਸੇ ਨਾਲ ਸਿੱਧਾ ਸੰਪਰਕ ਨਾ ਬਣੇ | ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਦੋਹਾਂ ਕਾਰਵਾਈਆਂ ਨੇ ਚੰਡੀਗੜ੍ਹ ਅਤੇ ਦਿੱਲੀ ਵਿਚਾਲੇ ਨਸ਼ੇ ਦੀ ਸਪਲਾਈ ਦੇ ਪੂਰੇ ਜਾਲ ਨੂੰ ਬੇਨਕਾਬ ਕਰ ਦਿੱਤਾ ਹੈ, ਜਿਸ ਨਾਲ ਨਸ਼ਾ ਤਸਕਰੀ 'ਤੇ ਵੱਡਾ ਵਾਰ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੰਭਾਵੀ ਤੌਰ 'ਤੇ ਹੋਰ ਵੀ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਕਲੱਬ ਵਲੋਂ ਕੀਤੀਆਂ ਨਾਜਾਇਜ਼ ਉਸਾਰੀਆਂ 'ਤੇ ਮੁੜ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ, ਚੰਡੀਗੜ੍ਹ ਨੇ ਨੇਵੀ ਕਾਰ ਰੈਲੀ ਮੁਹਿੰਮ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।