22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਚੰਡੀਗੜ੍ਹ ਕਲੱਬ ਵਲੋਂ ਕੀਤੀਆਂ ਨਾਜਾਇਜ਼ ਉਸਾਰੀਆਂ 'ਤੇ ਮੁੜ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ <br/>

ਯੂ.ਟੀ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਕਲੱਬ ਵਲੋਂ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਢਾਹੁਣ ਤੋਂ ਬਾਅਦ ਜਾਇਜ਼ਾ ਲੈਂਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਐਸ.ਡੀ.ਐਮ ਖੁਸ਼ਪ੍ਰੀਤ ਕੌਰ | (ਸੱਜੇ) ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਐਸ.ਡੀ.ਐਮ ਖੁਸ਼ਪ੍ਰੀਤ ਕੌਰ ਚੰਡੀਗੜ੍ਹ ਕਲੱਬ ਵਿਖੇ ਯੂ.ਟੀ ਪ੍ਰਸ਼ਾਸਨ ਵਲੋਂ ਨਜਾਇਜ਼ ਉਸਾਰੀ ਵਿਰੁੱਧ ਕੀਤੀ ਕਾਰਵਾਈ ਤੋਂ ਬਾਅਦ ਕਲੱਬ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 25-11-2025
ਚੰਡੀਗੜ੍ਹ, 24 ਨਵੰਬਰ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਕਲੱਬ ਵਲੋਂ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਦੇ ਹੋਏ ਵੱਡੇ ਪੱਧਰ ਦੇ ਅਣਅਧਿਕਾਰਤ ਤੌਰ 'ਤੇ ਬਣਾਏ ਢਾਂਚੇ ਨੂੰ ਯੂ.ਟੀ ਪ੍ਰਸ਼ਾਸਨ ਨੇ ਢਾਹ ਦਿੱਤਾ | ਯੂ.ਟੀ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਦੌਰਾਨ ਟੀਮ ਦੇ ਨਾਲ ਭਾਰੀ ਪੁਲਿਸ ਬਲ ਵੀ ਮੌਜੂਦ ਰਿਹਾ ਅਤੇ ਮੈਰਿਜ ਪੈਲੇਸ ਨੂੰ ਤੀਜੀ ਵਾਰ ਖ਼ਾਲੀ ਕਰਵਾਇਆ ਗਿਆ | ਯੂ.ਟੀ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੇ ਪੂਰੇ ਆਪ੍ਰੇਸ਼ਨ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮਹਿਲਾ ਕਾਂਸਟੇਬਲਾਂ ਦੀ ਤਾਇਨਾਤੀ ਸਮੇਤ ਢੁਕਵੇਂ ਪੁਲਿਸ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਦਕਿ ਸਬੰਧਿਤ ਡੀ.ਐਸ.ਪੀ ਪੂਰੇ ਆਪ੍ਰੇਸ਼ਨ ਦੌਰਾਨ ਮੌਕੇ 'ਤੇ ਮੌਜੂਦ ਰਹੇ | ਅਸਟੇਟ ਦਫ਼ਤਰ ਦੀ ਇਨਫੋਰਸਮੈਂਟ ਸ਼ਾਖਾ ਜਿਸ 'ਚ ਤਹਿਸੀਲਦਾਰ (ਇਨਫੋਰਸਮੈਂਟ), ਐਸ.ਡੀ.ਓ, ਨਿਰੀਖਣ ਸਟਾਫ਼, ਲੇਬਰ ਟੀਮਾਂ, ਟਰੱਕ ਅਤੇ ਜੇ.ਸੀ.ਬੀ ਅਤੇ ਪੌਕਲੇਨ ਵਰਗੀਆਂ ਢਾਹੁਣ ਵਾਲੀਆਂ ਮਸ਼ੀਨਾਂ ਸ਼ਾਮਲ ਸਨ, ਨੇ ਇਕ ਮਨੋਨੀਤ ਨੋਡਲ ਅਫ਼ਸਰ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ, ਜਿਸ ਨੇ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਦੀ ਸਹੀ ਪਛਾਣ ਨੂੰ ਯਕੀਨੀ ਬਣਾਇਆ | ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਕਲੱਬ ਪ੍ਰਬੰਧਨ ਨੇ ਰੈਸਟੋਰੈਂਟ, ਹਾਲ, ਕਿਚਨ, ਮੈਰਿਜ ਪੈਲੇਸ ਲਈ ਤਿਆਰ ਕੀਤੇ ਗਏ ਵਾਧੂ ਸਪੇਸ, ਬਾਰ ਅਤੇ ਕਈ ਦਫ਼ਤਰੀ ਇਮਾਰਤ ਵਿਚ ਬਿਨਾਂ ਕਿਸੇ ਮਨਜ਼ੂਰੀ ਦੇ ਵੱਡੇ ਪੱਧਰ 'ਤੇ ਤਬਦੀਲੀ ਕੀਤੀ ਹੋਈ ਸੀ | ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸਾਰੇ ਢਾਂਚੇ ਬਿਲਡਿੰਗ ਨਿਯਮਾਂ ਦਾ ਉਲੰਘਣ ਕਰਕੇ ਬਣਾਏ ਗਏ ਹਨ ਅਤੇ ਪਹਿਲਾਂ ਜਾਰੀ ਨੋਟਿਸਾਂ ਦੇ ਬਾਵਜੂਦ ਕਲੱਬ ਵਲੋਂ ਉਨ੍ਹਾਂ ਨੂੰ ਠੀਕ ਨਹੀਂ ਕੀਤਾ ਗਿਆ | ਕਾਰਵਾਈ ਸਮੇਂ ਪ੍ਰਸ਼ਾਸਨਿਕ ਟੀਮ ਨੇ ਕਈ ਥਾਵਾਂ 'ਤੇ ਨਾਜਾਇਜ਼ ਉਸਾਰੀਆਂ 'ਚ ਕੀਤੀਆਂ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਤੁਰੰਤ ਰੋਕ ਲਗਾਈ ਅਤੇ ਮੈਰਿਜ ਪੈਲੇਸ ਨੂੰ ਮੁੜ ਤੋਂ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ | ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਪਸ਼ਟ ਕੀਤਾ ਕਿ ਸ਼ਹਿਰ 'ਚ ਨਾਜਾਇਜ਼ ਉਸਾਰੀਆਂ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿੱਥੇ ਵੀ ਨਿਯਮ ਤੋੜੇ ਗਏ ਹਨ, ਉੱਥੇ ਲਗਾਤਾਰ ਕਾਰਵਾਈ ਜਾਰੀ ਰਹੇਗੀ | ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿਨ੍ਹਾਂ ਉਸਾਰੀਆਂ ਨੂੰ ਪਹਿਲਾਂ ਤੋਂ ਨੋਟਿਸ ਜਾਰੀ ਹੋ ਚੁੱਕੇ ਹਨ, ਉਨ੍ਹਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਅਗਲਾ ਕਦਮ ਹੋਰ ਸਖ਼ਤ ਹੋ ਸਕਦਾ ਹੈ | ਯੂ.ਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਤੋਂ ਬਾਅਦ ਮੈਰਿਜ ਪੈਲੇਸ ਨੂੰ ਸੀਲ ਕਰ ਦਿੱਤਾ ਗਿਆ ਜਦਕਿ ਕਲੱਬ ਪ੍ਰਬੰਧਨ ਵਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮਹਿੰਮ ਦੇ 268ਵੇਂ ਦਿਨ ਪੰਜਾਬ ਪੁਲਿਸ ਨੇ 87 ਨਸ਼ਾ ਤਸਕਰਾਂ ਨੂੰ 304 ਗ੍ਰਾਮ ਹੈਰੋਇਨ, 1 ਕਿਲੋ... ਅਗਲੀ ਖ਼ਬਰ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਵਲੋਂ ਦੋ ਵੱਖ–ਵੱਖ ਮਾਮਲਿਆਂ ਵਿਚ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਭਾਂਡਾਫੋੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।