ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਨਗਰ-ਨਿਗਮ ਵਲੋਂ ਨਿਗਮ ਸੁਪਰਡੈਂਟ ਮਨਦੀਪ ਸਿੰਘ ਦੀ ਅਗਵਾਈ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਦਿਆਂ ਮੁਹਾਲੀ ਦੇ ਫ਼ੇਜ਼-3ਬੀ2, ਫੇਜ਼-7, ਸੈਕਟਰ-78 ਅਤੇ ਸੋਹਾਣਾ ਤੇ ਨੇੜਲੇ ਇਲਾਕਿਆਂ ਦੀਆਂ ਮਾਰਕੀਟਾਂ ਵਿਚੋਂ ਗੈਰ-ਕਾਨੂੰਨੀ ਤੌਰ 'ਤੇ ਲਗਾਈਆਂ ਰੇਹੜੀਆਂ ਫੜ੍ਹੀਆਂ, ਖਾਣ-ਪੀਣ ਦੇ ਸਾਮਾਨ ਵਾਲੇ ਮੇਜ਼ਾਂ ਆਦਿ ਨੂੰ ਜ਼ਬਤ ਕਰ ਲਿਆ ਗਿਆ | ਇਸ ਜ਼ਬਤ ਕੀਤੇ ਸਾਮਾਨ ਨੂੰ ਨਿਗਮ ਦੇ ਟਰੱਕਾਂ ਵਿਚ ਭਰ ਕੇ ਨਿਗਮ ਦੇ ਸਟੋਰ ਵਿਚ ਪਹੁੰਚਾਇਆ ਗਿਆ | ਇਸ ਮੌਕੇ ਨਿਗਮ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਸ਼ਹਿਰ ਨੂੰ ਜਲਦ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜਲਦ ਨਿਗਮ ਦੀਆਂ ਟੀਮਾਂ ਵਲੋਂ ਮੁਹਾਲੀ ਦੇ ਹੋਰਨਾਂ ਸੈਕਟਰਾਂ ਤੇ ਫੇਜ਼ਾਂ ਦੀਆਂ ਮਾਰਕੀਟਾਂ ਵਿਚੋਂ ਵੀ ਨਾਜਾਇਜ਼ ਕਬਜ਼ੇ ਹਟਾਏ ਜਾਣਗੇ |