10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚੰਡੀਗੜ੍ਹ 'ਚ ਅਵਾਸਟੀਨ ਪਾਊਡਰ ਸਪਲਾਈ ਦਾ ਝਾਂਸਾ ਦੇ ਕੇ 60.65 ਲੱਖ ਦੀ ਸਾਈਬਰ ਠੱਗੀ, ਮੱਧ ਪ੍ਰਦੇਸ਼ ਤੇ ਦਮਨ ਦੇ ਦੋ ਮੁਲਜ਼ਮ ਗਿ੍ਫ਼ਤਾਰ <br/>

ਅਜੀਤ ਡੈਸਕ 26-12-2025
ਚੰਡੀਗੜ੍ਹ, 25 ਦਸੰਬਰ (ਕਪਿਲ ਵਧਵਾ)–ਅਵਾਸਟੀਨ ਪਾਊਡਰ ਦੇ ਕਾਰੋਬਾਰ ਦਾ ਲਾਲਚ ਦੇ ਕੇ 60,65,883 ਰੁਪਏ ਹੜਪਣ ਦੇ ਮਾਮਲੇ 'ਚ ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਸਾਈਬਰ ਠੱਗਾਂ ਨੂੰ ਕਾਬੂ ਕੀਤਾ ਹੈ | ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਸਕਾਰ ਜੈਨ ਵਾਸੀ ਜ਼ਿਲ੍ਹਾ ਸਾਗਰ (ਮੱਧ ਪ੍ਰਦੇਸ਼) ਤੇ ਰਬਿੰਦਰ ਕੁਮਾਰ ਪਟੇਲ ਵਾਸੀ ਦਮਣ ਵਜੋਂ ਹੋਈ | ਮੁਲਜ਼ਮ ਫੇਸਬੁੱਕ ਤੇ ਵਾਟਸਐਪ ਰਾਹੀਂ ਫਰਜੀ ਪੋ੍ਰਫਾਈਲ ਬਣਾ ਲੋਕਾਂ ਨੂੰ ਫਸਾਉਂਦੇ ਸਨ | ਗਿ੍ਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੇ 3 ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਹੈ | ਸਾਈਬਰ ਕ੍ਰਾਈਮ ਜਾਂਚ ਕਰ ਰਹੀ ਹੈ ਕਿ ਹੋਰ ਕੌਣ ਇਸ ਗਰੋਹ ਨਾਲ ਜੁੜਿਆ ਹੈ ਤੇ ਪੈਸਾ ਕਿਹੜੀਆਂ ਖਾਤਿਆਂ ਵਿਚ ਘੁਮਾਇਆ ਗਿਆ |
ਫਰਜ਼ੀ ਬਿਜ਼ਨਸ ਡੀਲ ਬਣਾ ਉਡਾਈ ਰਕਮ
ਜਾਣਕਾਰੀ ਮੁਤਾਬਿਕ ਮਾਮਲਾ ਸੈਕਟਰ-32 ਚੰਡੀਗੜ੍ਹ ਵਾਸੀ ਸੁਨੀਲ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਸਤੰਬਰ 2024 'ਚ ਉਸ ਦੀ ਫੇਸਬੁੱਕ 'ਤੇ 'ਮਾਰਿਸ ਪੌਲਿਨ' ਨਾਂਅ ਦੀ ਫਰਜ਼ੀ ਪੋ੍ਰਫਾਈਲ ਨਾਲ ਗੱਲਬਾਤ ਹੋਈ | ਮੁਲਜ਼ਮ ਨੇ ਆਪਣੇ ਆਪ ਨੂੰ ਵਿਦੇਸ਼ੀ ਕੰਪਨੀ ਨਾਲ ਜੁੜਿਆ ਦੱਸ ਕੇ ਅਮਰੀਕੀ ਲੈਬ ਤੋਂ ਅਵਾਸਟੀਨ ਪਾਊਡਰ ਸਪਲਾਈ ਕਰਨ ਦਾ ਆਫ਼ਰ ਦਿੱਤਾ ਅਤੇ ਫਿਰ ਸੰਪਰਕ ਵਾਟਸਐਪ ਤੇ ਈਮੇਲ ਰਾਹੀਂ ਚਲਦਾ ਰਿਹਾ | ਦੱਸ ਦਈਏ ਕਿ ਅਵਾਸਟੀਨ ਪਾਊਡਰ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਵਰਤਿਆਂ ਜਾਂਦਾ ਹੈ | ਇਸ ਦੌਰਾਨ ਸ਼ਿਕਾਇਤਕਰਤਾ ਨੂੰ 'ਭਾਰਤੀ ਸਪਲਾਇਰ' ਦੱਸ ਕੇ ਸ਼ਰਮਾ ਇਨਟਰਪ੍ਰਾਈਜ਼ਜ਼ ਅਤੇ ਮੋਸ਼ਨ ਕਾਰਗੋ ਇੰਟਰਨੈਸ਼ਨਲ ਦੇ ਖਾਤਿਆਂ ਵਿਚ ਪੈਸਾ ਭੇਜਣ ਲਈ ਕਿਹਾ ਗਿਆ | ਇਕ ਕਿੱਲੋ ਦਵਾ ਦੀ ਕੀਮਤ 99 ਹਜ਼ਾਰ ਰੁਪਏ ਦੱਸੀ ਗਈ ਤੇ 50 ਕਿੱਲੋ ਸਪਲਾਈ ਦੇ ਨਾਂਅ 'ਤੇ ਪਹਿਲਾਂ 13 ਲੱਖ ਰੁਪਏ ਹੜਪੇ ਗਏ | ਡਿਲੀਵਰੀ ਦੇ ਬਹਾਨੇ ਲਗਾਤਾਰ ਪੈਸਾ ਮੰਗਿਆ ਜਾਂਦਾ ਰਿਹਾ ਤੇ ਕੁੱਲ 60,65,883 ਰੁਪਏ ਠੱਗ ਲਏ ਗਏ |
ਕਈ ਬੈਂਕ ਖਾਤੇ ਵਰਤੇ, 26.5 ਲੱਖ ਟਰੇਸ
ਪੁਲਿਸ ਜਾਂਚ ਦੌਰਾਨ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਸਟੇਟਮੈਂਟਾਂ ਖੰਗਾਲੀਆਂ ਗਈਆਂ | ਜਿਸ ਦੌਰਾਨ ਸਾਹਮਣੇ ਆਇਆ ਕਿ ਸੰਸਕਾਰ ਜੈਨ ਦੇ ਨਾਂਅ 'ਤੇ ਕਈ ਬੈਂਕ ਖਾਤੇ ਖੁੱਲ੍ਹੇ ਹੋਏ ਸਨ, ਜਿਨ੍ਹਾਂ ਰਾਹੀਂ ਲਗਪਗ 26.5 ਲੱਖ ਰੁਪਏ ਦੀ ਰਕਮ ਘੁਮਾਈ ਗਈ | ਰਬਿੰਦਰ ਪਟੇਲ ਦੇ ਖਾਤਿਆਂ 'ਚ ਵੀ ਠੱਗੀ ਦੀ ਰਕਮ ਟਰਾਂਸਫ਼ਰ ਕਰਕੇ ਕੱਢੀ ਗਈ | ਪੁਲਿਸ ਹੁਣ ਮਨੀ ਟਰੇਲ, ਹੋਰ ਸਹਿਯੋਗੀਆਂ ਤੇ ਗਰੋਹ ਦੀ ਸਰਗਰਮੀ ਦੇ ਨੈੱਟਵਰਕ ਦੀ ਪਰਤ ਦਰ ਪਰਤ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਨਾਲ ਯੂ. ਜੀ. ਸੀ. ਨਿਯਮਾਂ ਨੂੰ ਲਾਗੂ ਨਾ ਕਰਕੇ ਕੀਤੀ ਬੇਇਨਸਾਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।