20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਇਕਬਾਲ ਸਿੰਘ ਲਾਲਪੁਰਾ ਨੇ ਕੇਂਦਰ ਦੀ ਮੋਦੀ ਸਰਕਾਰ ਦੇ 11 ਸਾਲਾਂ ਦੀ ਕਾਰਗੁਜ਼ਾਰੀ ਦੱਸੀ <br/>

ਅਜੀਤ ਡੈਸਕ 16-06-2025
ਰੂਪਨਗਰ, 15 ਜੂਨ (ਮਨਜੀਤ ਸਿੰਘ ਸੈਣੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਦੇ ਇਤਿਹਾਸਕ ਕਾਰਜਕਾਲ ਦੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਸਿਰਫ਼ ਰਾਜਨੀਤਿਕ ਬਦਲਾਅ ਨਹੀਂ, ਸਗੋਂ ਇਕ ਰਾਸ਼ਟਰ ਨਿਰਮਾਣ ਦੀ ਕ੍ਰਾਂਤੀ ਹੈ ਮੋਦੀ ਸਰਕਾਰ ਦੀ ਨੀਂਹ ਸੇਵਾ, ਸੁਸ਼ਾਸਨ ਤੇ ਗ਼ਰੀਬ ਕਲਿਆਣ 'ਤੇ ਰੱਖੀ ਗਈ ਹੈ | ਮੋਦੀ ਸਰਕਾਰ ਨੇ ਸਿਰਫ਼ ਪੰਜਾਬ ਨੂੰ ਮੁੱਖ ਧਾਰਾ ਨਾਲ ਹੀ ਨਹੀਂ ਜੋੜਿਆ, ਸਗੋਂ ਮਾਤਾਵਾਂ ਲਈ ਮਾਤਿ੍ਤਵ ਯੋਜਨਾ, ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ, ਨੌਜਵਾਨਾਂ ਲਈ ਸਕਿੱਲ ਇੰਡੀਆ ਤੇ ਸਟਾਰਟਅਪ ਇੰਡੀਆ, ਅਤੇ ਹਰ ਘਰ ਨੂੰ ਪੀਣ ਵਾਲਾ ਪਾਣੀ ਦੇਣੀਆਂ ਯੋਜਨਾਵਾਂ ਰਾਹੀਂ ਵਿਕਾਸ ਦਾ ਰੌਸ਼ਨ ਚਾਨਣ ਪਹੁੰਚਾਇਆ | ਸ. ਲਾਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਤਵਾਦ, ਨਕਸਲਵਾਦ ਤੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦਾ ਮੰੂਹ-ਤੋੜ ਜਵਾਬ ਦਿੱਤਾ | ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਰਾਹੀਂ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਕਿ ਹੁਣ ਭਾਰਤ 'ਘਰ ਵਿਚ ਘੁੱਸ ਕੇ ਮਾਰਦਾ ਹੈ” | ਧਾਰਾ 370 ਹਟਾ ਕੇ ਕਸ਼ਮੀਰ ਨੂੰ ਮੁੱਖ ਧਾਰਾ ਨਾਲ ਜੋੜਨਾ ਇਤਿਹਾਸਕ ਫ਼ੈਸਲਾ ਸੀ | ਐਮ. ਐਸ. ਐਮ. ਈ. ਨੂੰ 2.39 ਲੱਖ ਕਰੋੜ ਦੀ ਸਹਾਇਤਾ ਮਿਲੀ ਅਤੇ ਸੇਵਾ ਤੇ ਵਸਤੂ ਨਿਰਯਾਤ 825 ਅਰਬ ਡਾਲਰ 'ਤੇ ਪਹੁੰਚ ਗਿਆ | ਪੀ ਐਮ ਕਿਸਾਨ ਨਿਧੀ ਯੋਜਨਾ ਹੇਠ 11 ਕਰੋੜ ਕਿਸਾਨਾਂ ਨੂੰ 3.7 ਲੱਖ ਕਰੋੜ ਰੁਪਏ, ਮਿੱਟੀ ਸਿਹਤ ਕਾਰਡ, ਫ਼ਸਲ ਬੀਮਾ, ਈ-ਨੈਮ ਤੇ ਸਿੰਚਾਈ ਯੋਜਨਾਵਾਂ ਰਾਹੀਂ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਇਆ ਹੈ | ਉਨ੍ਹਾਂ ਦੱਸਿਆ ਕਿ 4 ਕਰੋੜ ਗ਼ਰੀਬ ਪਰਿਵਾਰਾਂ ਨੂੰ ਘਰ, 81 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ,15 ਕਰੋੜ ਘਰਾਂ 'ਚ ਨਲ ਦੇ ਜ਼ਰੀਏ ਪੀਣ ਯੋਗ ਸਾਫ਼ ਪਾਣੀ, 9 ਕਰੋੜ ਤੋਂ ਵੱਧ ਲੋਕਾਂ ਨੂੰ ਆਯੁਸ਼ਮਾਨ ਭਾਰਤ ਹੇਠ ਮੁਫ਼ਤ ਇਲਾਜ, ਸਿੱਖਿਆ ਤੇ ਸਿਹਤ ਖੇਤਰ 'ਚ ਮੋਦੀ ਸਰਕਾਰ ਨੇ 23 ਏਮਜ਼, 8 ਆਈ. ਆਈ. ਐਮ., 7 ਆਈ. ਆਈ. ਟੀ., 490 ਨਵੀਆਂ ਯੂਨੀਵਰਸਿਟੀਆਂ, ਬਣਾਈਆਂ ਗਈਆਂ ਅਤੇ 6 ਕਰੋੜ ਨੌਜਵਾਨਾਂ ਨੂੰ ਸਕਿੱਲ ਸੈਂਟਰਾਂ ਵਿਚ ਸਿਲਸਿਲੇਵਾਰ ਤਰੀਕੇ ਨਾਲ ਸਿਖਲਾਈ ਨਾਰੀ ਸ਼ਕਤੀ ਵੰਦਨ ਅਧਿਨਿਅਮ ਰਾਹੀਂ ਲੋਕ ਸਭਾ ਅਤੇ ਵਿਧਾਨ ਸਭਾ 'ਚ 33 ਫੀਸਦੀ ਰਿਜ਼ਰਵੇਸ਼ਨ, ਤਿੰਨ ਤਲਾਕ 'ਤੇ ਰੋਕ, 26 ਹਫ਼ਤੇ ਦਾ ਮਾਤਿ੍ਤਵ ਛੁੱਟੀ, ਮਹਿਲਾ ਸਵੈ ਸਹਾਇਤਾ ਗਰੁੱਪ, ਮਹਿਲਾ ਪਾਇਲਟ ਅਤੇ ਫ਼ੌਜ ਵਿਚ ਸਥਾਈ ਕਮਿਸ਼ਨ ਵਰਗੀਆਂ ਨੀਤੀਆਂ ਨਾਰੀ ਸ਼ਕਤੀ ਦੀ ਵਾਧੂ ਮਿਸਾਲ ਹਨ | ਲਾਲਪੁਰਾ ਨੇ ਕਿਹਾ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਿਰਫ਼ ਵਿਕਸਤ ਨਹੀਂ ਹੋ ਰਿਹਾ, ਸਗੋਂ ਨਵੀਂ ਚੇਤਨਾ, ਨਵਾਂ ਆਤਮਵਿਸ਼ਵਾਸ ਤੇ ਨਵੀਂ ਦਿਸ਼ਾ ਵੱਲ ਵਧ ਰਿਹਾ ਹੈ | ਇਸ ਮੌਕੇ ਰਮਨ ਜਿੰਦਲ, ਐਡਵੋਕੇਟ ਨਿਪੁੰਨ ਸੋਨੀ, ਬਾਲ ਕਿ੍ਸ਼ਨ ਅੱਤਰੀ, ਸੰਜੇ ਪ੍ਰਤਾਪ ਜੈਨ, ਲੋਕੇਸ਼ ਕੁਮਾਰ, ਰਾਕੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਪਰਮਜੀਤ ਸਿੰਘ ਰੋਲੂਮਾਜਰਾ, ਵਿਪਨ ਕੁਮਾਰ ਰਾਇਲ ਫਿਲਮਜ ਰੋਪੜ, ਟੋਨੀ ਵਰਮਾ, ਮੋਨੀਕਾ ਸ਼ਰਮਾ, ਸੁਰਿੰਦਰਪਾਲ ਸੇਠੀ, ਮੋਨੂੰ ਵਰਮਾ, ਵਿਸ਼ਨੂੰ ਭਟਨਾਗਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਹੁਣ ਆਮ ਆਦਮੀ ਕਲੀਨਿਕਾਂ ਵਿਚ ਮਿਲਣਗੀਆਂ ਗਰਭ ਅਵਸਥਾ ਦੀ ਸੰਭਾਲ ਤੇ ਪਰਿਵਾਰ ਨਿਯੋਜਨ ਸੰਬੰਧੀ ਸੇਵਾਵਾਂ <br/> ਅਗਲੀ ਖ਼ਬਰ ਕਾਰ ਸਵਾਰ ਨੌਜਵਾਨ 'ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਕੀਤੇ 7 ਫਾਇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।