21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕਾਰ ਸਵਾਰ ਨੌਜਵਾਨ 'ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਕੀਤੇ 7 ਫਾਇਰ <br/>

ਅਜੀਤ ਡੈਸਕ 16-06-2025
ਬੇਲਾ, 15 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਅਟਾਰੀ ਵਿਖੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਕਾਰ 'ਚ ਸਵਾਰ ਨੌਜਵਾਨ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ | ਹਮਲਾਵਰਾਂ ਨੇ ਕਾਰ 'ਤੇ ਸੱਤ ਫਾਇਰ ਕੀਤੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸੰਬੰਧੀ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਰਨਜੋਤ ਸਿੰਘ (23) ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਜਟਾਣਾ ਜੋ ਕਿ ਲਗਪਗ 11 ਕੁ ਵਜੇ ਦੇ ਕਰੀਬ ਦਾਊਦਪੁਰ ਵਿਖੇ ਵਿਆਹੀ ਆਪਣੀ ਭੈਣ ਦੇ ਘਰ ਜਾ ਰਿਹਾ ਸੀ ਤਰਨਜੋਤ ਸਿੰਘ ਦੇ ਦੱਸਣ ਅਨੁਸਾਰ ਪਿੱਛੇ ਆ ਰਹੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ 'ਤੇ ਕੁੱਝ ਲਗਾਇਆ ਹੋਇਆ ਸੀ ਜਿਸ ਨਾਲ ਨੰਬਰ ਦਿਖਾਈ ਨਹੀਂ ਦਿੱਤੇ ਸਿਰਫ਼ ਸੀ ਐਚ 01 ਹੀ ਦਿਖਾਈ ਦਿੱਤਾ, ਨੇ ਹਾਰਨ ਮਾਰ ਕੇ ਸਾਈਡ ਮੰਗੀ ਸਾਈਡ ਲੈਣ ਉਪਰੰਤ ਹੀ ਰਿਵਾਲਵਰ ਨਾਲ ਕਾਰ 'ਤੇ ਫਾਇਰਿੰਗ ਕਰ ਦਿੱਤੀ | ਹਮਲਾਵਰਾਂ ਨੇ ਕਾਰ 'ਤੇ ਸੱਤ ਫਾਇਰ ਕੀਤੇ ਜਿਸ ਨਾਲ ਕਾਰ ਦੇ ਸ਼ੀਸ਼ੇ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ ਮਾਮਲੇ ਦੀ ਤਹਿ ਤੱਕ ਜਾਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਇਕਬਾਲ ਸਿੰਘ ਲਾਲਪੁਰਾ ਨੇ ਕੇਂਦਰ ਦੀ ਮੋਦੀ ਸਰਕਾਰ ਦੇ 11 ਸਾਲਾਂ ਦੀ ਕਾਰਗੁਜ਼ਾਰੀ ਦੱਸੀ <br/> ਅਗਲੀ ਖ਼ਬਰ ਬੇਲਾ ਪੁਲਿਸ ਨੇ ਨਸ਼ੇੜੀ ਕੋਲੋਂ 190 ਗੋਲੀਆਂ ਨਸ਼ੇ ਵਾਲੀਆਂ ਕੀਤੀਆਂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।