ਬੇਲਾ ਪੁਲਿਸ ਨੇ ਨਸ਼ੇੜੀ ਕੋਲੋਂ 190 ਗੋਲੀਆਂ ਨਸ਼ੇ ਵਾਲੀਆਂ ਕੀਤੀਆਂ ਬਰਾਮਦ <br/>
ਅਜੀਤ ਡੈਸਕ
16-06-2025
ਏ. ਐਸ. ਆਈ. ਨਰਿੰਦਰ ਪਾਲ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਮੁਖ਼ਬਰ ਵਲੋਂ ਦੱਸੇ ਪਤੇ 'ਤੇ ਪਿੰਡ ਭਲਿਆਣ ਵਿਖੇ ਪਰਮਿੰਦਰ ਸਿੰਘ ਯਾਮਾ ਦੀ ਮੋਟਰ 'ਤੇ ਰੇਡ ਕੀਤੀ ਤਾਂ ਉਹ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਕਾਲੇ ਰੰਗ ਦੀ ਲੋਅਰ ਦੀ ਸੱਜੀ ਜੇਬ 'ਚੋਂ ਲਿਫਾਫਾ ਕੱਢ ਕੇ ਸੁੱਟ ਦਿੱਤਾ |
ਲਿਫਾਫੇ ਦੀ ਜਾਂਚ ਦੌਰਾਨ ਉਸ 'ਚੋਂ ਕੁਲ 19 ਪੱਤੇ ਜਿਨ੍ਹਾਂ 'ਚ 190 ਗੋਲੀਆਂ ਅਲਪ੍ਰਾਜੋਲਮ ਟੈਬਲੇਟ ਆਈ ਪੀ 0.5 ਬਰਾਮਦ ਕੀਤੀਆਂ ਗਈਆਂ |
ਜਿਸ ਨੂੰ ਮੌਕੇ 'ਤੇ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ | ਇਸ ਮੌਕੇ ਮੁਨਸ਼ੀ ਰਵਿੰਦਰ ਸਿੰਘ, ਏ. ਐਸ. ਆਈ. ਨਰੇਸ਼ ਕੁਮਾਰ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |