14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਔਲਖਾਂ ਧਾਮ ਵਿਖੇ ਕਰਵਾਇਆ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ <br/>

ਅਜੀਤ ਡੈਸਕ 17-06-2025
ਨੂਰਪੁਰ ਬੇਦੀ, 16 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਔਲਖਾਂ ਧਾਮ ਵਿਖੇ ਕਰਵਾਇਆ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ | ਭਗਤੀ ਭਾਵਨਾ, ਸੰਸਕਾਰ ਤੇ ਸਮੂਹਿਕ ਭਾਗੀਦਾਰੀ ਨੇ ਇਸ ਸਮਾਗਮ ਨੂੰ ਹੋਰ ਵੀ ਵਿਲੱਖਣ ਬਣਾ ਦਿੱਤਾ | ਹਜ਼ਾਰਾਂ ਸੰਗਤਾਂ ਦੀ ਹਾਜ਼ਰੀ, ਭਾਈਚਾਰੇ ਦੀ ਲਹਿਰ ਤੇ ਰੂਹਾਨੀ ਵਾਤਾਵਰਨ ਨੇ ਹਰ ਦਿਲ 'ਚ ਅਮਿਟ ਛਾਪ ਛੱਡੀ | ਸਮਾਗਮ ਦੀ ਹਰ ਇਕ ਘੜੀ ਲੋਕ ਮਨਾਂ ਨੂੰ ਜੋੜਨ ਵਾਲੀ ਸੀ ਜੋ ਕਿ ਲੰਮੇ ਸਮੇਂ ਤੱਕ ਯਾਦ ਰਹੇਗੀ | ਸਮਾਗਮ ਦੌਰਾਨ ਮੁੱਖ ਸੇਵਾਦਾਰ ਭਗਤ ਹਰਜਾਪ ਔਲਖ ਨੇ ਸਤਿਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਦਿੱਤਾ | ਉਨ੍ਹਾਂ ਦੇ ਅਨੁਭਵੀ ਤੇ ਭਾਵਨਾਤਮਕ ਬਚਨਾਂ ਨੇ ਨਾ ਕੇਵਲ ਮਨਾਂ ਨੂੰ ਸ਼ਾਂਤੀ ਦਿੱਤੀ, ਸਗੋਂ ਰੂਹਾਨੀ ਜੋੜ ਵੀ ਮਜ਼ਬੂਤ ਕੀਤਾ | ਉਨ੍ਹਾਂ ਦੀ ਸੇਵਾ, ਨਿਮਰਤਾ ਤੇ ਪ੍ਰੇਰਕ ਵਿਚਾਰਾਂ ਨੇ ਸਮੂਹ ਸੰਗਤ 'ਤੇ ਗਹਿਰੀ ਛਾਪ ਛੱਡੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੰਤ ਸਮਾਜ ਤੋਂ ਪਹੁੰਚੀਆਂ ਸ਼ਖ਼ਸੀਅਤਾਂ ਨੇ ਵੀ ਸਤਿਸੰਗ ਰਾਹੀਂ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ | ਸਤਿਸੰਗ ਵਿਚ ਵਿਧਾਇਕ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਹੋਰੀਂ ਵੀ ਅਪਣੀ ਟੀਮ ਰਾਹੀਂ ਭਰਪੂਰ ਹਾਜ਼ਰੀ ਭਰੀ | ਇਸ ਮੌਕੇ ਮਹਾਰਾਜ ਖੰਡਾਂ ਨੰਦ ਜੀ ਭੂਰੀ ਵਾਲੇ ਸੰਪਰਦਾ ਤੋਂ ਡੇਰਾ ਰਾਮ ਸਹਾਏ ਟੱਪਰੀਆਂ ਸੰਤ ਗੁਲਜਾਰੀ ਲਾਲ, ਬਾਬਾ ਗੁਰਨਾਮ ਸਿੰਘ ਸੰਪਰਦਾ ਨਾਨਕਸਰ ਕਲੇਰਾਂ, ਅਵਤਾਰ ਸਿੰਘ ਗਿੱਲ ਬੜਵਾ, ਐਡਵੋਕੇਟ ਗੁਰਪ੍ਰੀਤ ਸਿੰਘ, ਗੁਰਮੁੱਖ ਸਿੰਘ ਗਿੱਲ, ਸਰਪੰਚ ਅਵਤਾਰ ਸਿੰਘ ਕੂੰਨਰ ਬੜਵਾ, ਮਾ. ਅਵਿਨੀਤ ਚੱਢਾ, ਮਾ. ਸੰਜੀਵ ਮੋਠਾਪੁਰ, ਗੁਰਨੈਬ ਸਿੰਘ ਘੁੰਮਣ, ਚੇਅਰਮੇਨ ਭਾਗ ਸਿੰਘ ਮਦਾਨ, ਰਾਮਪ੍ਰਤਾਪ ਤਾਰੀ ਸਰਥਲੀ, ਹਰੀਪਾਲ ਸਰਥਲੀ, ਜਤਿੰਦਰ ਕਾਕਾ ਤਖ਼ਤਗੜ, ਸਚਿਨ ਸ਼ਿਵਜੀ, ਦਰਸ਼ਨ ਸਿੰਘ ਅਸਾਲਤਪੁਰ, ਸ਼ਿੰਗਾਰਾ ਸਿੰਘ ਅਸਾਲਤਪੁਰ, ਕਮਲ ਗੜਬਾਗਾ, ਸਰਪੰਚ ਕਾਲਾ ਗੜਬਾਗਾ, ਸਾਬਕਾ ਸਰਪੰਚ ਭਗਤ ਰਾਮ ਸਬੋਰ, ਤਰੇਸਮ ਸਿੰਘ ਬਲਾਚੌਰ, ਰਮਨ ਬਲਾਚੌਰ, ਮਨਦੀਪ ਢੀਂਡਸਾ, ਲਾਡੀ ਸਰਾਂ ਆਦਿ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਸ੍ਰੀ ਚਮਕੌਰ ਸਾਹਿਬ ਦੀਆਂ ਨੀਵੀਂਆਂ ਥਾਵਾਂ 'ਤੇ ਭਰਿਆ ਪਾਣੀ <br/> ਅਗਲੀ ਖ਼ਬਰ ਸੁਰਿੰਦਰ ਸਿੰਘ ਕਾਕਾ ਰਾਣਾ ਮੁਕਾਰੀ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।