31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਿੰਨਰ ਸਮਾਜ ਵਲੋਂ ਛਬੀਲ ਅਤੇ ਲੰਗਰ <br/>

ਅਜੀਤ ਡੈਸਕ 19-06-2025
ਰੂਪਨਗਰ,18 ਜੂਨ (ਯਸ਼ਵੰਤ ਬੱਸੀ)-ਕਿੰਨਰ ਸਮਾਜ ਰੂਪਨਗਰ ਵਲੋਂ ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ ਪੁਰਾਣੀ ਸਬਜ਼ੀ ਮੰਡੀ ਵਿਖੇ ਛਬੀਲ ਅਤੇ ਲੰਗਰ ਲਗਾਇਆ | ਇਸ ਮੌਕੇ ਕਿੰਨਰ ਸਮਾਜ ਰੂਪਨਗਰ ਦੇ ਪ੍ਰਧਾਨ ਮਹੰਤ ਤਮੰਨਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਲੰਗਰ ਸਮਾਜ ਵਿਚ ਸੁੱਖ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਲਗਾਇਆ ਗਿਆ ਹੈ | ਕਿੰਨਰ ਸਮਾਜ ਰੂਪਨਗਰ ਦੇ ਸਾਰੇ ਮਹੰਤ ਇਸ ਮੌਕੇ ਹਾਜ਼ਰ ਸਨ, ਉਹਨਾਂ ਸ਼ਹਿਰ ਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿੰਨਰ ਸਮਾਜ ਵਲੋਂ ਲਗਾਏ ਗਏ ਲੰਗਰ ਅਤੇ ਰੋਪੜ ਦੇ ਲੋਕਾਂ ਦੀ ਸੁੱਖ ਸ਼ਾਂਤੀ ਲਈ ਕੀਤੀ ਗਈ ਅਰਦਾਸ ਲਈ ਕਿੰਨਰ ਸਮਾਜ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕੋਟਲਾ ਦੀ ਪੂਨਮ ਕੁਮਾਰੀ ਦੀ ਹਾਕੀ ਮਾਸਟਰ ਖੇਡਾਂ 'ਚ ਹਿਮਾਚਲ ਪ੍ਰਦੇਸ਼ ਵਲੋਂ ਲਵੇਗੀ ਭਾਗ <br/> ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਅਕਾਲੀ ਦਲ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ- ਮਜੀਠੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।